ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ: ਪੈਟਰੋਲ ਅਤੇ ਡੀਜ਼ਲ ਦੀ ਖਪਤ 'ਚ ਪਿਛਲੇ ਇੱਕ ਦਹਾਕੇ ਦੀ ਸਭ ਤੋਂ ਵੱਡੀ ਗਿਰਾਵਟ

ਕੋਰੋਨਾ ਤਾਲਾਬੰਦੀ ਕਾਰਨ ਮਾਰਚ ਵਿੱਚ ਭਾਰਤ ਦੀ ਬਾਲਣ ਖਪਤ ਵਿੱਚ 18 ਪ੍ਰਤੀਸ਼ਤ ਦੀ ਕਮੀ ਆਈ। ਇਹ ਇੱਕ ਦਹਾਕੇ (10 ਸਾਲ) ਤੋਂ ਵੀ ਵੱਧ ਸਮੇਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀਆਂ ਅਤੇ ਆਵਾਜਾਈ ਠੱਪ ਹੈ।

 

ਵੀਰਵਾਰ ਨੂੰ ਜਾਰੀ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ ਮਾਰਚ ਵਿੱਚ ਭਾਰਤ ਦੇ ਪੈਟਰੋਲੀਅਮ ਉਤਪਾਦਾਂ ਦੀ ਖਪਤ 17.79 ਪ੍ਰਤੀਸ਼ਤ ਘੱਟ ਕੇ 16.08 ਮਿਲੀਅਨ ਟਨ ਰਹਿ ਗਈ, ਜਦੋਂ ਕਿ ਇਸ ਮਿਆਦ ਦੌਰਾਨ ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀ ਮੰਗ ਘੱਟ ਗਈ ਹੈ।


ਦੱਸ ਦੇਈਏ ਕਿ ਦੇਸ਼ ਵਿੱਚ ਸਭ ਤੋਂ ਵੱਧ ਖਪਤ ਵਾਲੇ ਡੀਜ਼ਲ ਵਿੱਚ 24.23 ਪ੍ਰਤੀਸ਼ਤ ਦੀ ਮੰਗ ਨਾਲ 5.65 ਮਿਲੀਅਨ ਟਨ ਦੀ ਕਮੀ ਆਈ ਹੈ। ਦੇਸ਼ ਵਿੱਚ ਡੀਜ਼ਲ ਦੀ ਖਪਤ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ ਕਿਉਂਕਿ ਜ਼ਿਆਦਾਤਰ ਟਰੱਕ ਸੜਕ ਉੱਤੇ ਨਹੀਂ ਚੱਲ ਰਹੇ ਅਤੇ ਰੇਲ ਗੱਡੀਆਂ ਦੇ ਪਹੀਏ ਵੀ ਰੁਕ ਗਏ ਹਨ। ਕੋਵਿਡ -19 ਦੇ ਪਸਾਰ ਨੂੰ ਰੋਕਣ ਲਈ 21 ਦਿਨਾਂ ਦੇ ਦੇਸ਼ ਵਿਆਪੀ ਤਾਲਾਬੰਦੀ ਵਿਚਕਾਰ ਪੈਟਰੋਲ ਦੀ ਵਿਕਰੀ 16.37 ਪ੍ਰਤੀਸ਼ਤ ਘੱਟ ਕੇ 2.15 ਮਿਲੀਅਨ ਟਨ ਰਹਿ ਗਈ ਹੈ।


ਰਸੋਈ ਗੈਸ ਦੀ ਮੰਗ 'ਚ ਤੇਜ਼ੀ

ਇਸ ਸਮੇਂ ਦੌਰਾਨ ਰਸੋਈ ਗੈਲ ਦੀ ਮੰਗ ਵਿੱਚ ਤੇਜ਼ੀ ਵੇਖਣ ਨੂੁੰ ਮਿਲੀ ਹੈ। ਬੀਪੀਸੀਐਲ ਅਤੇ ਐਚਪੀਸੀਐਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਤਾਲਾਬੰਦੀ ਦੌਰਾਨ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ 55 ਪ੍ਰਤੀਸ਼ਤ ਤੋਂ ਵੀ ਘੱਟ ਗਈ ਹੈ। ਐਚਪੀਸੀਐਲ ਦੇ ਚੇਅਰਮੈਨ ਮੁਕੇਸ਼ ਕੁਮਾਰ ਸੁਰਾਨਾ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਰਿਫਾਈਨਰੀ ਦਾ ਉਤਪਾਦਨ ਘੱਟ ਕੇ 70 ਪ੍ਰਤੀਸ਼ਤ ਹੋ ਗਿਆ ਹੈ।


ਬੀਪੀਸੀਐਲ ਦੇ ਰਿਫਾਇਨਰੀ ਡਾਇਰੈਕਟਰ ਆਰ ਰਾਮਚੰਦਰਨ ਨੇ ਕਿਹਾ ਕਿ ਰਿਫਾਇਨਰੀ ਸਮਰੱਥਾ ਦੇ ਮੁਕਾਬਲੇ 70 ਪ੍ਰਤੀਸ਼ਤ ਤੋਂ ਘੱਟ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ 60 ਫ਼ੀ ਸਦੀ ਤੋਂ ਵੀ ਘੱਟ ਰਹਿ ਗਈ ਹੈ ਅਤੇ ਹਵਾਬਾਜ਼ੀ ਬਾਲਣ ਦੀ ਲਗਭਗ ਕੋਈ ਮੰਗ ਹੀ ਨਹੀਂ ਹੈ ਕਿਉਂਕਿ ਕੁਝ ਕੁ ਮਾਲ ਜਹਾਜ਼ ਹੀ ਉਡਾਣ ਭਰ ਰਹੇ ਹਨ।

....................
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:biggest decline India fuel consumption in March shrank by 18 per cent as a nationwide lockdown halted economic activity and travel