ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੇਅਰ ਬਾਜ਼ਾਰ ’ਚ 17 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

ਸ਼ੇਅਰ ਬਾਜ਼ਾਰ ’ਚ 17 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ

ਬੀਤਿਆ ਜੁਲਾਈ ਮਹੀਨਾ ਭਾਰਤੀ ਸ਼ੇਅਰ ਬਾਜ਼ਾਰ ਲਈ ਬਹੁਤ ਨਿਰਾਸ਼ਾਜਨਕ ਰਿਹਾ ਹੈ। ਇਸ ਮਹੀਨੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ 17 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਅੰਕੜੇ ਦੱਸਦੇ ਹਨ ਕਿ ਜੁਲਾਈ 2019 ਦੌਰਾਨ ਨਿਫ਼ਟੀ 5.68 ਫ਼ੀ ਸਦੀ ਹੇਠਾਂ ਗਿਆ ਹੈ; ਜਦ ਕਿ ਸੈਂਸੈਕਸ ਵਿੱਚ 4.86 ਫ਼ੀ ਸਦੀ ਗਿਰਾਵਟ ਦਰਜ ਹੋਈ ਹੈ।

 

 

ਸ਼ੇਅਰ ਬਾਜ਼ਾਰ ਵਿੱਚ ਇੰਨੀ ਮਾੜੀ ਹਾਲਤ ਸਾਲ 2002 ’ਚ ਵੇਖਣ ਨੂੰ ਮਿਲੀ ਸੀ। ਤਦ ਜੁਲਾਈ ਮਹੀਨੇ ਦੌਰਾਨ ਨਿਫ਼ਟੀ ਲਗਭਗ 9.3 ਫ਼ੀ ਸਦੀ ਤੇ ਸੈਂਸੈਕਸ ਲਗਭਗ 8 ਫ਼ੀ ਸਦੀ ਤੱਕ ਟੁੱਟ ਗਿਆ ਸੀ।

 

 

ਆਮ ਤੌਰ ’ਤੇ ਜੁਲਾਈ ਨੂੰ ਸ਼ੇਅਰ ਬਾਜ਼ਾਰ ਪੱਖੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ। ਇਸ ਵਾਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਆਮ ਬਜਟ ਕਾਰਨ ਬਾਜ਼ਾਰ ਨੂੰ ਬਹੁਤ ਆਸਾਂ ਸਨ ਪਰ 5 ਜੁਲਾਈ ਨੂੰ ਆਮ ਬਜਟ ਪੇਸ਼ ਹੋਣ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਇਤਿਹਾਸਕ ਗਿਰਾਵਟ ਵੇਖੀ।

 

 

ਇਸ ਤੋਂ ਇਲਾਵਾ ਮਾਨਸੂਨ ਵਿੱਚ ਦੇਰੀ, ਕੰਪਨੀਆਂ ਦੇ ਖ਼ਰਾਬ ਨਤੀਜੇ ਅਤੇ ਸੁਸਤ ਆਰਥਿਕ ਵਾਧੇ ਕਾਰਨ ਬਾਜ਼ਾਰ ਦੀ ਹਾਲਤ ਖ਼ਰਾਬ ਹੋ ਗਈ।

 

 

ਬਾਜ਼ਾਰ ਦੇ ਮਾਹਿਰਾਂ ਮੁਤਾਬਕ ਸ਼ੇਅਰ ਬਾਜ਼ਾਰ ਨੂੰ ਸਭ ਤੋਂ ਵੱਧ ਆਮ ਬਜਟ ਨੇ ਪ੍ਰਭਾਵਿਤ ਕੀਤਾ ਹੈ। ਅਸਲ ’ਚ ਨਿਵੇਸ਼ਕਾਂ ਨੂੰ ਆਮ ਬਜਟ ਤੋਂ ਬਹੁਤ ਆਸਾਂ ਸਨ ਪਰ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੱਥ ਲੱਗੀ। ਇਹੋ ਨਹੀਂ, ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ ਲਈ ਲੌਂਗ ਟਰਮ ਕੈਪੀਟਲ ਗੇਨਜ਼ ਟੈਕਸ ਵਧਾ ਦਿੱਤਾ ਗਿਆ।

 

 

ਉੱਧਰ ਸਰਕਾਰ ਨੇ ਇਸ ਵਿੱਚ ਛੋਟ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ। ਸ਼ੇਅਰ ਬਾਜ਼ਾਰ ਦੇ ਮਾੜੇ ਸਮੇਂ ਲਈ ਆਟੋ ਸੈਕਟਰ ਦੀ ਮਾੜੀ ਹਾਲਤ ਵੀ ਜ਼ਿੰਮੇਵਾਰ ਹੈ। ਮਾਰੂਤ ਸੁਜ਼ੂਕੀ ਵਾਲੇ ਸਾਰੇ ਸ਼ੇਅਰ ਬੀਤੇ ਜੁਲਾਈ ਮਹੀਨੇ ਬੁਰੀ ਤਰ੍ਹਾਂ ਢਹਿ–ਢੇਰੀ ਹੋ ਕੇ ਰਹਿ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biggest recession of last 17 years in Share Market