ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਗਹਿਣਿਆਂ ’ਤੇ ਹੁਣ BIS ਹਾਲਮਰਕਿੰਗ ਲਾਜ਼ਮੀ

ਸੋਨੇ ਦੇ ਗਹਿਣਿਆਂ ’ਤੇ ਹੁਣ BIS ਹਾਲਮਰਕਿੰਗ ਲਾਜ਼ਮੀ

ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਵਣਜ ਮੰਤਰਾਲੇ ਨੇ ਸੋਨੇ ਦੇ ਗਹਿਣਿਆਂ ਲਈ ਬੀਆਈਐੱਸ ਹਾਲਮਾਰਕਿੰਗ (BIS Hallmarking) ਨੂੰ ਜ਼ਰੂਰੀ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਹ ਪ੍ਰਸਤਾਵ ਲਾਗੂ ਕਰਨ ਤੋਂ ਪਹਿਲਾਂ ਇਸ ਬਾਰੇ ਵਿਸ਼ਵ ਵਪਾਰ ਸੰਗਠਨ (WTO) ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ।

 

 

ਵਿਸ਼ਵ ਵਪਾਰ ਸੰਗਠਨ ਦੇ ਵਿਸ਼ਵ ਵਪਾਰ ਨਿਯਮਾਂ ਮੁਤਾਬਕ ਇੱਕ ਮੈਂਬਰ ਦੇਸ਼ ਨੂੰ ਜਨੇਵਾ ਆਧਾਰਤ ਬਹੁਪੱਖੀ ਇਕਾਈ ਨਾਲ ਕਿਸੇ ਗੁਣਵੱਤਾ ਨਿਯੰਤ੍ਰਣ ਹੁਕਮ ਬਾਰੇ ਸੂਚਿਤ ਕਰਨਾ ਹੁੰਦਾ ਹੈ ਤੇ ਇਸ ਪ੍ਰਕਿਰਿਆ ਵਿੱਚ ਦੋ ਕੁ ਮਹੀਨੇ ਲੱਗ ਜਾਂਦੇ ਹਨ।

 

 

ਸੋਨੇ ਉੱਤੇ ਹਾੱਲਮਾਰਕਿੰਗ ਸ਼ੁੱਧਤਾ ਦਾ ਪ੍ਰਮਾਣ ਹੈ ਤੇ ਇਸ ਵੇਲੇ ਇਹ ਸਵੈ–ਇੱਛੁਕ ਆਧਾਰ ਉੱਤੇ ਲਾਗੂ ਕੀਤਾ ਗਿਆ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਭਾਰਤੀ ਸਟੈਂਡਰਡ ਬਿਊਰੋ (BIS) ਹਾਲਮਾਰਕਿੰਗ ਲਈ ਪ੍ਰਸ਼ਾਸਨਿਕ ਅਧਿਕਾਰ ਹੈ। ਇਸ ਨੇ ਤਿੰਨ ਗ੍ਰੇਡ – 14 ਕੈਰੇਟ, 18 ਕੈਰੇਟ ਤੇ 22 ਕੈਰੇਟ ਦੇ ਸੋਨੇ ਲਈ ਹਾੱਲਮਾਰਕਿੰਗ ਲਈ ਸਟੈਂਡਰਡ ਤੈਅ ਕੀਤੇ ਹਨ।

 

 

ਸ੍ਰੀ ਪਾਸਵਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਵਣਜ ਵਿਭਾਗ ਨੇ ਇੱਕ ਅਕਤੂਬਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ WTO ਦੇ ਸੰਦਰਭ ਵਿੱਚ ਕੁਝ ਤਕਨੀਕੀ ਸਮੱਸਿਆ ਹੈ।

 

 

ਇਸ ਮੁੱਦੇ ਬਾਰੇ ਦੱਸਦਿਆਂ ਖਪਤਕਾਰ ਮਾਮਲਿਆਂ ਬਾਰੇ ਸਕੱਤਰ ਅਵਿਨਾਸ਼ ਕੇ. ਸ੍ਰੀਵਾਸਤਵ ਨੇ ਦੱਸਿਆ ਕਿ ਵਿਸ਼ਵ ਵਪਾਰ ਸੰਗਠਨ ਦੇ ਮੈਂਬਰ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ ਨੂੰ ਅਧਿਸੂਚਿਤ ਗੁਣਵੱਤਾ ਨਿਯੰਤ੍ਰਣ ਆਦੇਸ਼ ਦਾ ਜਵਾਬ ਦੇਣ ਲਈ ਦੋ ਮਹੀਨਿਆਂ ਦਾ ਸਮਾਂ ਦੇਣਾ ਹੁੰਦਾ ਹੈ।

 

 

ਇਸ ਵੇਲੇ ਭਾਰਤ ਵਿੱਚ 800 ਤੋਂ ਵੱਧ ਹਾਲਮਾਰਕਿੰਗ ਕੇਂਦਰ ਹਨ ਤੇ ਕੇਵਲ 40 ਫ਼ੀ ਸਦੀ ਗਹਿਣਿਆਂ ਦੀ ਹੀ ਹਾਲਮਾਰਕਿੰਗ ਕੀਤੀ ਜਾਂਦੀ ਹੈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ। ਭਾਰਤ ਵਿੱਚ ਹਰ ਸਾਲ 800 ਟਨ ਦੇ ਲਗਭਗ ਸੋਨੇ ਦੀ ਦਰਾਮਦ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BIS Hallmark to be compulsory on Gold ornaments