ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਪ੍ਰੈਲ ਤੋਂ ਬਦਲ ਜਾਵੇਗਾ ਤਿੰਨ ਬੈਂਕਾਂ ਦਾ ਨਾਮ

1 ਅਪ੍ਰੈਲ ਤੋਂ ਬਦਲ ਜਾਵੇਗਾ ਤਿੰਨ ਬੈਂਕਾਂ ਦਾ ਨਾਮ

ਸਰਕਾਰ ਨੇ ਬੈਂਕ ਆਫ ਬੜੌਦਾ ਵਿਚ ਵਿਜੈ ਬੈਂਕ ਅਤੇ ਦੇਨਾ ਬੈਂਕ ਦੇ ਰੇਲੇਵੇਂ ਤੋਂ ਪਹਿਲਾਂ ਬੀਓਬੀ ਵਿਚ 5042 ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਫੈਸਲਾ ਕੀਤਾ ਹੈ। ਬੈਂਕ ਆਫ ਬੜੌਦਾ ਨਾਲ ਦੇਨਾ ਬੈਂਕ ਅਤੇ ਵਿਜੈ ਬੈਂਕ ਦੇ ਰਲੇਵੇ ਦੀ ਯੋਜਨਾ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਅਜਿਹੇ ਵਿਚ ਜਿਨ੍ਹਾਂ ਵੀ ਖਾਤਾਧਾਰਕਾਂ ਦਾ ਇਨ੍ਹਾਂ ਬੈਂਕਾਂ ਵਿਚ ਅਕਾਉਂਟ ਹੈ ਉਨ੍ਹਾਂ ਨੂੰ ਕੁਝ ਘੱਟ ਕਰਾਨਾ ਜ਼ਰੂਰੀ ਹੋ ਜਾਵੇਗਾ।

 

ਕੀ ਹੈ ਸਰਕਾਰ ਦਾ ਮਕਸਦ

 

ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿਚ ਬੀਓਬੀ ਨਾਲ ਵਿਜੈ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇ ਦਾ ਐਲਾਨ ਕੀਤਾ ਸੀ। ਇਸ ਦਾ ਉਦੇਸ਼ ਭਾਰਤੀ ਸਟੇਟ ਬੈਂਕ (ਐਸਬੀਆਈ) ਅਤੇ ਆਈਸੀਆਈਸੀਆਈ ਬੈਂਕ ਦੇ ਬਾਅਦ ਤੀਜਾ ਸਭ ਤੋਂ ਵੱਡਾ ਬੈਂਕ ਬਣਨਾ ਹੈ। ਇਸ ਨਾਲ ਵੱਡਾ ਬੈਕਿੰਗ ਨੈਟਵਰਕ ਖਪਤਕਾਰਾਂ ਨੂੰ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਵਿਚ ਉਸਦੇ 5 ਸਹਿਯੋਗੀ ਬੈਂਕ ਅਤੇ ਮਹਿਲਾ ਬੈਂਕ ਦੇ ਰਲੇਵਾ ਕੀਤਾ ਸੀ। ਮੋਦੀ ਸਰਕਾਰ ਨੇ ਬੈਂਕਾਂ ਦੇ ਵਧਦੇ ਐਨਪੀਏ ਨੂੰ ਧਿਆਨ ਵਿਚ ਰੱਖਦੇ ਹੋਏ ਸਾਲ 2016 ਵਿਚ ਸਰਕਾਰੀ ਬੈਂਕਾਂ ਦੇ ਏਕੀਕਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਸਰਕਾਰ ਦੀ ਯੋਜਨਾ ਬੈਂਕਾਂ ਦੀ ਗਿਣਤੀ ਘਟਾਕੇ ਵੱਡੇ ਬੈਂਕ ਬਣਾਉਂ ਹੈ।

 

ਗ੍ਰਾਹਕਾਂ ਉਤੇ ਕੀ ਪਵੇਗਾ ਅਸਰ?

 

ਦੇਸ਼ ਦੇ ਤਿੰਨ ਮੁੱਖ ਸਰਕਾਰੀ ਬੈਂਕਾਂ ਦੇ ਰੇਲਵੇਂ ਨਾਲ  ਖਾਤਾਧਾਰਕਾਂ ਉਤੇ ਕੋਈ ਅਸਰ ਨਹੀਂ ਹੋਵੇਗਾ, ਪ੍ਰੰਤੂ ਇਨ੍ਹਾਂ ਬੈਂਕਾਂ ਦੇ ਅਕਾਉਟ ਹੋਲਡਰਜ਼ ਲਈ ਥੋੜਾ ਕੰਮ ਜ਼ਰੂਰ ਵਧ ਜਾਵੇਗਾ। ਇਸ ਫੈਸਲੇ ਨਾਲ ਆਮ ਗ੍ਰਾਹਕਾਂ ਨੂੰ ਕਈ ਕੰਮ ਕਰਨਾ ਪੈ ਸਕਦਾ ਹੈ। ਪਾਸਬੁੱਕ, ਚੇਕਬੁੱਕ ਅਤੇ ਏਟੀਐਮ ਕਾਰਡ ਨੂੰ ਲੈ ਕੇ ਵੱਡਾ ਬਦਲਾਅ ਹੋ ਸਕਦਾ ਹੈ। ਬੈਂਕ ਆਫ ਬੜੌਦਾ ਵਿਚ ਰਲੇਵੇ ਬਾਅਦ ਦੇਨਾ ਅਤੇ ਵਿਜੈ ਬੈਂਕ ਦੇ ਖਾਤਾਧਾਰਕਾਂ ਨੂੰ ਨਵੇਂ ਚੈਕਬੁੱਕ, ਪਾਸਬੁੱਕ ਅਤੇ ਬਣਾਉਣਾ ਪੈ ਸਕਦਾ ਹੈ। ਬੈਂਕ ਜੋ ਵੀ ਫੈਸਲਾ ਲਵੇਗਾ ਉਸਦੇ ਬਾਰੇ ਗ੍ਰਾਹਕਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ। ਇਸ ਲਈ ਬੈਂਕ ਕਸਟਮਰਜ਼ ਨੂੰ ਸਮਾਂ ਦੇਵੇਗਾ। ਹਾਲਾਂਕਿ, ਕੋਈ ਵੀ ਬੈਂਕ ਬ੍ਰਾਂਚ ਬੰਦ ਨਹੀਂ ਹੋਵੇਗੀ।

 

ਮਿਲੇਗੀ ਬਹਿਤਰ ਆਨਲਾਇਨ ਬੈਕਿੰਗ ਸਰਵਿਸ

 

ਅਜਿਹੀ ਉਮੀਦ ਕੀਤੀ ਜਾਰ ਰਹੀ ਹੈ ਕਿ ਤਿੰਨਾ ਬੈਂਕਾਂ ਦੇ ਰਲੇਵੇ ਹੋਣ ਨਾਲ ਖਪਤਕਾਰ ਨੂੰ ਪਹਿਲਾਂ ਤੋਂ ਵਧੀਆ ਫੋਨ ਬੈਕਿੰਗ, ਇੰਟਰਨੈਟ ਬੈਕਿੰਗ ਅਤੇ ਮੋਬਾਇਲ ਬੈਕਿੰਗ ਦੀ ਸਹੂਲਤ ਮਿਲ ਸਕੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BOB vijaya bank and Dena Bank merger affect account holder