ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋਵੇਂ ਸਿੰਘ ਭਰਾਵਾਂ ਨੇ ‘ਫ਼ੋਰਟਿਸ ਨਾਲ ਕੀਤੀ 4 ਅਰਬ ਡਾਲਰ ਦੀ ਧੋਖਾਧੜੀ`

ਦੋਵੇਂ ਸਿੰਘ ਭਰਾਵਾਂ ਨੇ ‘ਫ਼ੋਰਟਿਸ ਨਾਲ ਕੀਤੀ 4 ਅਰਬ ਡਾਲਰ ਦੀ ਧੋਖਾਧੜੀ`

--  ‘ਸੇਬੀ` ਨੇ ਦੋਵੇਂ ਭਰਾਵਾਂ ਨੂੰ ਸਾਰੀ ਰਕਮ ਮੋੜਨ ਦੇ ਦਿੱਤੇ ਹੁਕਮ

 

ਸਟਾਕ-ਮਾਰਕਿਟ ਰੈਗੂਲੇਟਰ ‘ਸੇਬੀ` (ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ) ਨੇ ਫ਼ੈਸਲਾ ਸੁਣਾਇਆ ਹੈ ਕਿ ਭਾਰਤ `ਚ ਹਸਪਤਾਲਾਂ ਦੀ ਦੂਜੀ ਸਭ ਤੋਂ ਵੱਡੀ ਲੜੀ ‘ਫ਼ੋਰਟਿਸ ਹੈਲਥਕੇਅਰ` ਦੇ ਸਾਬਕਾ ਮਾਲਕਾਂ ਨੇ ਇਸ ਕੰਪਨੀ ਨਾਲ 4 ਅਰਬ ਰੁਪਏ ਦੀ ਧੋਖਾਧੜੀ ਕੀਤੀ ਹੈ ਤੇ ਉਹ ਰਕਮ ਉਨ੍ਹਾਂ ਨੁੰ ਮੋੜਨੀ ਹੋਵੇਗੀ।


‘ਸੇਬੀ` ਨੇ ਕਿਹਾ ਹੈ ਕਿ ਉਹ ‘ਫ਼ੋਰਟਿਸ ਹੈਲਥਕੇਅਰ ਲਿਮਿਟੇਡ` ਵਿੱਚ ਹੋਈ ਕਥਿਤ ਧੋਖਾਧੜੀ ਦੀ ਜਾਂਚ ਜਾਰੀ ਰੱਖੇਗਾ ਕਿਉਂਕਿ ਹਾਲੇ ਇਹ ਪਤਾ ਲਾਇਆ ਜਾਣਾ ਹੈ ਕਿ ਇਸ ਮਾਮਲੇ `ਚ ਇਨ੍ਹਾਂ ਦੋਵੇਂ ਸਿੰਘ ਭਰਾਵਾਂ ਮਲਵਿੰਦਰ ਸਿੰਘ ਤੇ ਸਿ਼ਵਿੰਦਰ ਸਿੰਘ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਸਨ।


ਦੋਵੇਂ ਭਰਾਵਾਂ ਨੂੰ ‘ਸੇਬੀ` ਨੇ 4 ਅਰਬ ਰੁਪਏ ਦੀ ਰਕਮ ਵਾਪਸ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਹੈ। ‘ਸੇਬੀ` ਨੇ ਇਸ ਮਾਮਲੇ ਦੀ ਜਾਂਚ ਇਸੇ ਵਰ੍ਹੇ ਫ਼ਰਵਰੀ ਮਹੀਨੇ ਸ਼ੁਰੂ ਕੀਤੀ ਸੀ; ਜਦੋਂ ‘ਬਲੂਮਬਰਗ` ਨੇ ਆਪਣੀ ਇੱਕ ਰਿਪੋਰਟ ਰਾਹੀਂ ਇਹ ਮੁੱਦਾ ਚੁੱਕਿਆ ਸੀ।


ਉੱਧਰ ਸਿੰਘ ਭਰਾਵਾਂ ਦੇ ਬੁਲਾਰੇ ਨੇ ਇਸ ਰੈਗੂਲੇਟਰੀ ਹੁਕਮ `ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਸੇ ਵੇਲੇ ਫ਼ੋਰਟਿਸ `ਤੇ ਦੋਵੇਂ ਸਿੰਘ ਭਰਾਵਾਂ ਦਾ ਕਬਜ਼ਾ ਸੀ ਪਰ ਹੁਣ ਉਨ੍ਹਾਂ ਦੀਆਂ ਦੇਣਦਾਰੀਆਂ ਇੰਨੀਆਂ ਜਿ਼ਆਦਾ ਵਧ ਚੁੱਕੀਆਂ ਹਨ ਕਿ ਉਨ੍ਹਾਂ ਦੀ ਜਿ਼ਆਦਾਤਰ ਜਮ੍ਹਾ-ਪੂੰਜੀ ਖ਼ਤਮ ਹੋ ਚੁੱਕੀ ਹੈ।


ਇਸ ਤੋਂ ਪਹਿਲਾਂ ਇੱਕ ਅਦਾਲਤੀ ਕੇਸ ਦਾ ਨਿਬੇੜਾ ਕਰਨ ਲਈ ਉਹ ਜਾਪਾਨੀ ਦਵਾ ਕੰਪਨੀ ‘ਦਾਈਚੀ ਸੈਨਕਯੋ ਕੰਪਨੀ` ਨੂੰ਼ 50 ਕਰੋੜ ਅਮਰੀਕੀ ਡਾਲਰ ਅਦਾ ਕਰ ਚੁੱਕੇ ਹਨ। ਉਹ ਮਾਮਲਾ ਵੀ ਕਥਿਤ ਧੋਖਾਧੜੀ ਦਾ ਹੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Both Singh Brothers defrauded Fortis