ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSNL ਨੇ ਜੀਓ ਨੂੰ ਛੱਡਿਆ ਪਿੱਛੇ, 96 ਰੁਪਏ 'ਚ ਰੋਜ਼ਾਨਾ ਮਿਲੇਗਾ 10GB ਡਾਟਾ

 

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਦੋ ਨਵੇਂ ਪ੍ਰੀਪੈਡ ਪਲਾਨ ਲਾਂਟ ਕੀਤਾ ਹੈ। ਇਹ ਪ੍ਰੀਪੇਡ ਪਲਾਨ ਵਿੱਚ ਯੂਜਰਜ਼ ਰੋਜ਼ਾਨਾ 10 ਜੀਬੀ ਡਾਟਾ ਮਿਲੇਗਾ। ਬੀ.ਐੱਸ.ਐੱਨ.ਐੱਲ. 96 ਰੁਪਏ ਅਤੇ 236 ਰੁਪਏ ਦੇ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ। ਬੀ.ਐੱਸ.ਐੱਨ.ਐੱਲ ਨੇ ਇਨ੍ਹਾਂ ਨਵੇਂ ਪਲਾਨ ਨੂੰ ਹੋਰ ਗਾਹਕਾਂ ਨੂੰ ਲੁਭਾਉਣ ਲਈ ਪੇਸ਼ ਕੀਤਾ ਹੈ। ਅਜੇ ਹਾਲ ਵਿੱਚ ਵੋਡਾਫ਼ੋਨ ਨੇ ਵੀ 20 ਰੁਪਏ ਦਾ ਪਲਾਨ ਉਤਾਰਿਆ ਹੈ।

 

96 ਰੁਪਏ ਦਾ ਪ੍ਰੀਪੇਡ ਪਲਾਨ


ਗਾਹਕਾਂ ਨੂੰ 96 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ 10ਜੀਬੀ 4ਜੀ ਡਾਟਾ ਮਿਲੇਗਾ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੋਵੇਗੀ। ਯਾਨੀ ਇਸ ਵਿੱਚ ਕੁੱਲ 280 ਜੀਬੀ ਦਾ ਡਾਟਾ ਮਿਲੇਗਾ।


236 ਰੁਪਏ ਦੀ ਪ੍ਰੀਪੇਡ ਪਲਾਨ

236 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ 84 ਦਿਨਾਂ ਦੀ ਹੋਵੇਗੀ। ਇਸ ਯੋਜਨਾ 'ਚ 840ਜੀਬੀ ਡਾਟਾ ਮਿਲੇਗਾ। ਬੀਐਸਐਨਐਲ ਨੇ ਇਸ ਤੋਂ ਪਹਿਲਾਂ 1,098 ਰੁਪਏ ਦਾ ਪ੍ਰੀਪੇਡ ਪਲਾਨ ਵੀ ਲਾਂਚ ਕੀਤਾ ਸੀ, ਜਿਸ ਨੂੰ 75 ਦਿਨਾਂ ਲਈ ਵੈਧ ਕੀਤਾ ਗਿਆ ਸੀ। 

 

ਟੈਲੀਕਾਮ ਟਾਕ ਦੀ ਰਿਪੋਰਟ ਅਨੁਸਾਰ, ਬੀਐਸਐਨਐਲ ਨੇ ਇਹ ਪ੍ਰੀਪੇਡ ਯੋਜਨਾਵਾਂ ਉਨ੍ਹਾਂ ਬਾਜ਼ਾਰਾਂ ਵਿੱਚ ਉਪਲਬੱਧ ਕਰਵਾਈਆਂ ਹਨ ਜਿਥੇ ਕੰਪਨੀ ਦੀਆਂ 4ਜੀ ਸੇਵਾਵਾਂ ਉਪਲਬੱਧ ਹਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSNL launched Rs 96 prepaid plan where customer get 10GB data daily