ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSNL-MTNL ਹੋਣਗੀਆਂ ਇਕ, 4ਜੀ ਸਪੈਕਟ੍ਰਮ ਨਾਲ ਆਵੇਗੀ VRS ਸਕੀਮ

ਕੇਂਦਰ ਸਰਕਾਰ ਭਾਰਤ ਸੰਚਾਰ ਨਿਗਮ ਲਿਮਟਡ (ਬੀਐਸਐਨਐਲ) ਅਤੇ ਮਹਾਨਗਰ ਟੈਲੀਫ਼ੋਨ ਨਿਗਮ ਲਿਮਟਿਡ (ਐਮਟੀਐਨਐਲ) ਨੂੰ ਬੰਦ ਨਹੀਂ ਕਰੇਗੀ। ਇਹ ਦੋਵੇਂ ਕੰਪਨੀਆਂ ਮਿਲਾ ਦਿੱਤੀਆਂ ਜਾਣਗੀਆਂ। ਕੇਂਦਰੀ ਮੰਤਰੀ ਮੰਡਲ ਨੇ ਇਸ ਦੀ ਮੁੜ ਸੁਰਜੀਤੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਦੋਵੇਂ ਦੂਰਸੰਚਾਰ ਕੰਪਨੀਆਂ ਨਾ ਤਾਂ ਬੰਦ ਹੋਣਗੀਆਂ ਤੇ ਨਾ ਹੀ ਮੁੜ ਨਿਵੇਸ਼ ਕੀਤੀਆਂ ਜਾਣਗੀਆਂ ਅਤੇ ਨਾ ਹੀ ਕਿਸੇ ਤੀਜੀ ਧਿਰ ਨੂੰ ਇਸ ਨੂੰ ਚਲਾਉਣ ਲਈ ਦਿੱਤੀਆਂ ਜਾਣਗੀਆਂ।

 

ਯੋਜਨਾ ਦੇ ਅਨੁਸਾਰ ਐਮਟੀਐਨਐਲ ਨੂੰ ਬੀਐਸਐਨਐਲ ਵਿੱਚ ਮਿਲਾ ਦਿੱਤਾ ਜਾਵੇਗਾ। ਬੀਐਸਐਨਐਲ ਕਰਮਚਾਰੀਆਂ ਲਈ ਵੀਆਰਐਸ ਸਕੀਮ ਪੇਸ਼ ਕੀਤੀ ਜਾਏਗੀ। ਬੀਐਸਐਨਐਲ ਦੀ ਮੁੜ ਸੁਰਜੀਤੀ ਲਈ 15,000 ਕਰੋੜ ਰੁਪਏ ਦੇ ਸਾਵਰੇਨ ਬਾਂਡ ਲਿਆਂਦੇ ਜਾਣਗੇ। 38 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚੀਆਂ ਜਾਣਗੀਆਂ। ਐੱਮ.ਟੀ.ਐਨ.ਐਲ. ਜਦੋਂ ਤੱਕ ਰਲੇਵੇਂ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਬੀਐਸਐਨਐਲ ਦੀ ਸਹਾਇਕ ਬਣੀ ਰਹੇਗੀ। ਨਾਲ ਹੀ ਬੀਐਸਐਨਐਲ-ਐਮਟੀਐਨਐਲ ਨੂੰ 4ਜੀ ਸਪੈਕਟ੍ਰਮ ਪ੍ਰਦਾਨ ਕਰਨ ਲਈ ਸਹਿਮਤੀ ਦਿੱਤੀ ਗਈ ਹੈ।

 

ਦੋਵਾਂ ਕੰਪਨੀਆਂ ਦੀਆਂ ਜਾਇਦਾਦਾਂ ਵੇਚਣ ਜਾਂ ਕਿਰਾਏ 'ਤੇ ਦੇਣ ਲਈ ਇਕ ਸਾਂਝੀ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਵਿੱਚ ਬੀਐਸਐਨਐਲ, ਦੂਰਸੰਚਾਰ ਵਿਭਾਗ ਅਤੇ ਵਿਨਿਵੇਸ਼ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ।

 

ਬੀਐਸਐਨਐਲ ’ਤੇ ਇਸ ਵੇਲੇ 14 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਹੈ ਅਤੇ ਵਿੱਤੀ ਸਾਲ 2017-18 ਵਿਚ 31287 ਕਰੋੜ ਦਾ ਘਾਟਾ ਹੋਇਆ ਸੀ। ਕੰਪਨੀ ਚ ਇਸ ਸਮੇਂ 1.76 ਲੱਖ ਕਰਮਚਾਰੀ ਕੰਮ ਕਰ ਰਹੀ ਹੈ। ਵੀਆਰਐਸ ਦੇ ਕੇ ਅਗਲੇ 5 ਸਾਲਾਂ ਵਿੱਚ ਕਰਮਚਾਰੀਆਂ ਦੀ ਗਿਣਤੀ 75 ਹਜ਼ਾਰ ਰਹਿ ਜਾਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSNL-MTNL to be merged VRS scheme will come with 4G spectrum