ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSNL ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਛੱਡਿਆ ਪਿੱਛੇ 

 

BSNL: ਭਾਰਤੀ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨੇ ਆਪਣੇ ਲੰਮੇ ਸਮੇਂ ਦੇ 1699 ਰੁਪਏ ਦੇ ਪਲਾਨ ਨੂੰ ਜ਼ਿਆਦਾ ਆਕਰਸ਼ਕ ਬਣਾਇਆ ਹੈ। ਹੁਣ ਇਸ ਯੋਜਨਾ ਦੀ ਮਿਆਦ 365 ਦਿਨਾਂ ਤੋਂ ਵਧਾ ਕੇ 455 ਦਿਨ ਕਰ ਦਿੱਤੀ ਗਈ ਹੈ। ਗਾਹਕਾਂ ਨੂੰ ਹੁਣ 90 ਦਿਨਾਂ ਦੀ ਹੋਰ ਵੈਧਤਾ ਮਿਲੇਗੀ।

 

ਗਾਹਕਾਂ ਨੂੰ ਇਸ ਪਲਾਨ ਦਾ ਲਾਭ ਉਦੋਂ ਹੀ ਮਿਲੇਗਾ ਜਦੋਂ ਉਹ ਇਸ ਨੂੰ 14 ਅਗਸਤ ਤੋਂ 13 ਸਤੰਬਰ ਤੱਕ ਰੀਚਾਰਜ ਕਰਨਗੇ। ਲੰਬੀ ਮਿਆਦ ਦੇ ਮਾਮਲੇ ਵਿੱਚ ਇਹ ਦੇਸ਼ ਦਾ ਸਭ ਤੋਂ ਸਸਤਾ ਪਲਾਨ ਹੋ ਗਿਆ ਹੈ। ਯਾਨੀ ਹੁਣ ਜਿਓ, ਏਅਰਟੈਲ, ਵੋਡਾਫੋਨ-ਆਈਡੀਆ ਵਰਗੀਆਂ ਕੰਪਨੀਆਂ ਵੀ ਪਿੱਛੇ ਰਹਿ ਗਈਆਂ ਹਨ।

 

 

 

ਸਿੰਗਲ ਰੀਚਾਰਜ 'ਤੇ ਸਵਾ ਸਾਲ ਦੀ ਮਿਆਦ 

ਬੀਐਸਐਨਐਲ ਦੀ ਇਸ ਯੋਜਨਾ ਵਿੱਚ, ਗਾਹਕਾਂ ਨੂੰ ਸਵਾ ਸਾਲ (1 ਸਾਲ 3 ਮਹੀਨੇ) ਦੀ ਵੈਧਤਾ ਮਿਲੇਗੀ। ਸਿੰਗਲ ਰੀਚਾਰਜ ਤੋਂ ਬਾਅਦ ਸਵਾ ਸਾਲ ਤੱਕ ਦੂਸਰੇ ਰੀਚਾਰਜ ਦੀ ਲੋੜ ਨਹੀਂ ਪਵੇਗੀ। 1699 ਰੁਪਏ ਵਾਲੇ ਪਲਾਨ ਵਿੱਚ ਗਾਹਕ ਨੂੰ ਅਸੀਮਤ ਲੋਕਲ ਅਤੇ ਨੈਸ਼ਨਲ ਕਾਲਿੰਗ ਦੇ ਨਾਲ ਰੋਜ਼ਾਨਾ 100 ਐਸਐਮਐਸ ਮਿਲਣਗੇ। ਨਾਲ ਹੀ, 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ। 455 ਦਿਨਾਂ ਦੇ ਦੌਰਾਨ ਕੁੱਲ 910 ਜੀਬੀ ਡਾਟਾ ਮਿਲੇਗਾ। ਡੇਲੀ ਲਿਮਿਟ ਖਤਮ ਹੋਣ ਤੋਂ ਬਾਅਦ ਇੰਟਰਨੈਟ ਦੀ ਸਪੀਡ 80kbps ਹੋ ਜਾਵੇਗੀ। ਬੀਐਸਐਨਐਲ ਨੇ ਨਵੇਂ ਸਿਮ ਦੀ ਫੀਸ ਵੀ 50 ਰੁਪਏ ਕਰ ਦਿੱਤੀ ਹੈ, ਜੋ ਪਹਿਲਾਂ 100 ਰੁਪਏ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: BSNL Rs 1699 Prepaid Plan Validity Extended to 455 Days