ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਸਐਨਐਲ ਨੇ ਲਾਂਚ ਕੀਤਾ ਧਮਾਕੇਦਾਰ ਪਲਾਨ, ਮਿਲੇਗਾ 2GB ਡੇਲੀ ਡਾਟਾ

ਬੀਐਸਐਨਐਲ ਨੇ ਇੱਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ ਜਿਸ ਅਧੀਨ ਯੂਸਰਜ਼ 7 ਮਹੀਨਿਆਂ ਤੱਕ 2 ਜੀਬੀ ਹਰ ਰੋਜ਼ ਡਾਟਾ ਪ੍ਰਾਪਤ ਕਰ ਸਕਦੇ ਹਨ।

 

ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੇ ਖਪਤਕਾਰਾਂ ਦੀ ਸਹੂਲਤ ਲਈ 998 ਰੁਪਏ ਵਾਲਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ।

 

7 ਮਹੀਨਿਆਂ ਦੀ ਮਿਆਦ ਵਾਲੇ ਇਸ ਪਲਾਨ ਤਹਿਤ ਖਪਤਕਾਰ 2ਜੀਬੀ ਡਾਟਾ ਹਰ ਰੋਜ਼ ਪ੍ਰਾਪਤ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਹ ਇੱਕ ਐਸਟੀਵੀ ਪਲਾਨ ਹੈ ਅਤੇ ਇਸ ਵਿੱਚ ਖਪਤਕਾਰ ਨੂੰ ਮੁਫ਼ਤ ਡਾਟੇ ਦਾ ਲਾਭ ਵੀ ਮਿਲੇਗਾ ਪਰ ਮੁਫ਼ਤ ਐਸਐਮਐਸ ਅਤੇ ਕਾਲਿੰਗ ਦੀਆਂ ਸਹੂਲਤ ਨਹੀਂ ਮਿਲੇਗੀ।

 

ਬੀਐਸਐਨਐਲ ਵੱਲੋਂ ਲਾਂਚ ਕੀਤਾ ਗਿਆ 998 ਰੁਪਏ ਵਾਲਾ ਇਹ ਪ੍ਰੀਪੇਡ ਪਲਾਨ ਦੇਸ਼ ਵਿੱਚ ਉਪਲਬੱਧ ਹੋਵੇਗਾ। ਆਓ, ਜਾਣਦੇ ਹਾਂ ਕਿ ਇਸ ਪਲਾਨ ਤਹਿਤ ਮਿਲਣ ਵਾਲੇ ਹੋਰ ਫਾਇਦਿਆਂ ਦੇ ਬਾਰੇ ਵਿੱਚ।

 

ਬੀਐਸਐਨਐਲ ਦੇ 998 ਰੁਪਏ ਵਾਲੇ ਪ੍ਰੀਪੇਡ ਪਲਾਨ ਵਿੱਚ ਖਪਤਕਾਰ ਨੂੰ 2 ਜੀਬੀ ਡੇਲੀ ਡਾਟਾ ਦਾ ਲਾਭ ਮਿਲੇਗਾ। ਇਸ ਪਲਾਨ ਦੀ ਵੈਲੀਡਿਟੀ 210 ਦਿਨ ਯਾਨੀ 7 ਮਹੀਨੇ ਹੈ। ਇਸ ਦਾ ਮਤਲਬ ਇਹ ਹੈ ਕਿ ਯੂਸਰਜ਼ ਨੂੰ 7 ਮਹੀਨਿਆਂ ਵਿੱਚ ਕੁੱਲ 420 ਜੀਬੀ ਡਾਟਾ ਮਿਲੇਗਾ। ਇਹ ਇੱਕ ਐਸਟੀਵੀ ਪਲਾਨ ਹੈ ਅਤੇ ਇਸ ਨਾਲ ਜੁੜੇ ਯੂਜ਼ਰਸ ਨੂੰ ਮੁਫ਼ਤ ਵਾਇਸ ਕਾਲਿੰਗ ਅਤੇ ਮੁਫ਼ਤ ਐਸਐਮਐਸ ਦਾ ਲਾਭ ਨਹੀਂ ਮਿਲੇਗਾ।

 

ਬੀਐਸਐਨਐਲ ਦੇ ਨਵੇਂ ਪਲਾਨ ਦੀ ਤੁਲਨਾ ਜੇਕਰ ਏਅਰਟੈੱਲ ਦੇ 998 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਖਪਤਕਾਰ ਨੂੰ ਅਣਲਿਮਟਿਡ ਵਾਇਸ ਕਾਲਿੰਗ ਦੀ ਸਹੂਲਤ ਦੇ ਨਾਲ ਹੀ 300 ਐੱਸ.ਐੱਮ.ਐੱਸ. ਹਰ ਦਿਨ ਮਿਲਣਗੇ। ਇਸ ਪਲਾਨ ਦੀ ਵੈਲੀਡਿਟੀ 336 ਦਿਨ ਹੈ। ਸਿਰਫ਼ ਡੈਲੀ ਡਾਟਾ ਲਿਮਟ ਦੇ ਬਿਨਾਂ ਸਿਰਫ਼ 12 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ।

 

ਉਥੇ "ਵੋਡਾਫੋਨ ਆਈਡੀਆ ਦੇ ਕੋਲ 999 ਰੁਪਏ ਵਾਲਾ ਪ੍ਰੀਪੈਡ ਪਲਾਨ ਉਪਲਬੱਧ ਹਨ। 365 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਟਰਮ ਪਲਾਨ ਵਿੱਚ ਖਪਤਕਾਰ ਨੂੰ ਅਣਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSNL Rs 998 Prepaid Plan With 2GB Daily Data Benefits for 210 Days Launched