ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019 : ਸਿੱਖਿਆ, ਸਵੱਛਤਾ, ਮਹਿਲਾ ਸੁਰੱਖਿਆ ਉਤੇ ਵਧਾਇਆ ਜਾਵੇਗਾ ਖਰਚ

ਬਜਟ 2019 : ਸਿੱਖਿਆ, ਸਵੱਛਤਾ, ਮਹਿਲਾ ਸੁਰੱਖਿਆ ਉਤੇ ਵਧਾਇਆ ਜਾਵੇਗਾ ਖਰਚ

ਜਨਤਕ ਖੇਤਰ ਨਾਲ ਜੁੜੇ ਮਾਹਿਰਾਂ ਨੇ ਬਜਟ ਤੋਂ ਪਹਿਲਾਂ ਮੀਟਿੰਗ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਆਉਣ ਵਾਲੇ ਬਜਟ ਵਿਚ ਸਿੱਖਿਆ, ਸਵੱਛਤਾ, ਮਹਿਲਾ ਸੁਰੱਖਿਆ ਅਤੇ ਬੱਚਿਆਂ ਦੇ ਪੋਸ਼ਣ ਉਤੇ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ।

ਉਨ੍ਹਾਂ ਵਿੱਤ ਮੰਤਰੀ ਨੂੰ ਮੀਠੇ ਅਤੇ ਨਮਕੀਨ ਉਤਪਾਦਾਂ ਉਤੇ ਉੱਚ ਡਿਊਟੀ ਲਗਾਉਣ, ਮੈਡੀਕਲ ਉਪਕਰਨਾਂ ਉਤੇ ਕਰਾਂ ਨੂੰ ਤਰਕਸੰਗਤ ਬਣਾਉਣ ਅਤੇ ਸਿਹਤ ਸੇਵਾ ਢਾਂਚੇ ਲਈ ਵਿਸ਼ੇਸ਼ ਫੰਡ, ਦਵਾਈਆਂ ਦੇ ਨਾਲ–ਨਾਲ ਡਾਇਗਨੋਸਿਟਿਕ ਸਹੂਲਤਾਵਾਂ ਮੁਫਤ ਕਰਨ ਦਾ ਵੀ ਸੁਝਾਅ ਦਿੱਤਾ ਹੈ। ਮੀਟਿੰਗ ਦੇ ਸ਼ੁਰੂ ਵਿਚ ਸੀਤਾਰਮਣ ਨੇ ਕਿਹਾ ਕਿ ਸਮਾਵੇਸ਼ੀ ਵਿਕਾਸ ਲਈ ਮੌਜੂਦਾ ਸਰਕਾਰ ਸਿਖਿਆ ਮਿਆਰ ਵਿਚ ਸੁਧਾਰ ਲਿਆਉਣ, ਨੌਜਵਾਨਾਂ ਦਾ ਕੌਸ਼ਲ ਵਧਾਉਣ, ਰੁਜ਼ਾਗਰ ਦੇ ਮੌਕੇ ਵਧਾਉਣ, ਬਿਮਾਰੀ ਦੇ ਬੋਝ ਨੂੰ ਘੱਟ ਕਰਨ, ਮਹਿਲਾਵਾਂ ਨੂੰ ਸਮਰਥ ਬਣਾਉਣ ਅਤੇ ਮਾਨਵ ਵਿਕਾਸ ਵਿਚ ਸੁਧਾਰ ਲਈ ਪ੍ਰਤੀਬੱਧ ਹੈ।

 

ਮੀਟਿੰਗ ਵਿਚ ਸਿਹਤ ਸਬੰਧੀ ਮੁਸ਼ਕਲਾਂ, ਸਿੱਖਿਆ, ਸਮਾਜਿਕ ਸੁਰੱਖਿਆ, ਪੈਨਸ਼ਨ ਅਤੇ ਮਨੁੱਖੀ ਵਿਕਾਸ ਵਰਗੇ ਅਹਿਮ ਵਿਸ਼ਿਆਂ ਉਤੇ ਚਰਚਾ ਹੋਈ। ਵਿੱਤ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਸਮਾਜਿਕ ਖੇਤਰ ਦੇ ਹਿੱਤਧਾਰਕਾਂ ਨੇ ਸਿੱਖਿਆ ਉਤੇ ਧਿਆਨ ਦੇਣ, ਸਵੱਛਤਾ, ਮਹਿਲਾਵਾਂ ਦੀ ਸੁਰੱਖਿਆ ਖਾਤਰ ਸੁਰੱਖਿਆ ਖਾਮੀਆਂ ਦੀ ਪਹਿਚਾਣ ਕਰਨ ਲਈ ਸ਼ਹਿਰਾਂ ਦਾ ਆਡਿਟ, ਨਵਜਾਤ ਬੱਚਿਆਂ ਦੇ ਪੋਸ਼ਣ ਨੂੰ ਲੈ ਕੇ ਬਜਟ ਵੰਡ ਵਧਾਉਣ ਵਰਗੇ ਸੁਝਾਅ ਦਿੱਤੇ ਹਨ।

 

ਮੀਟਿੰਗ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ, ਸੈਂਟਰ ਫਾਰ ਪਾਲਿਸੀ ਰਿਸਰਚ ਦੀ ਮੀਟਿੰਗ ਯਾਮਿਨੀ ਅਪਾਈਰ, ਹੈਲਪੇਜ ਇੰਡੀਆ ਦੇ ਮੁੱਖ ਪਰਿਚਾਲਨ ਅਧਿਕਾਰੀ ਰੋਹਿਤ ਪ੍ਰਸਾਦ ਅਤੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਪ੍ਰਧਾਨ ਪ੍ਰਿਯੰਕਾ ਕਾਨੂਨਗੋ ਨੇ ਹਿੱਸਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 expert wants increase in allocation of education and cleanliness