ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਦੇ ਭਾਸ਼ਣ ਦੌਰਾਨ ਲਾਲ ਨਿਸ਼ਾਨ ’ਤੇ ਪੁੱਜਿਆ ਸ਼ੇਅਰ ਬਾਜ਼ਾਰ

ਵਿੱਤ ਮੰਤਰੀ ਦੇ ਭਾਸ਼ਣ ਦੌਰਾਨ ਲਾਲ ਨਿਸ਼ਾਨ ’ਤੇ ਪੁੱਜਿਆ ਸ਼ੇਅਰ ਬਾਜ਼ਾਰ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਦੇ ਭਾਸ਼ਦ ਚਲਦਿਆਂ ਹੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਉਤੇ ਪਹੁੰਚ ਗਿਆ। ਸੈਂਸੇਕਸ 13.95 ਅੰਕਾਂ ਡਿੱਗਣ ਨਾਲ 39,894.1 ਉਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਬਜਟ ਪੇਸ਼ ਹੋਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਖੁੱਲ੍ਹਿਆ ਸੀ।

 

 

ਜ਼ਿਕਰਯੋਗ ਹੈ ਕਿ ਸਵੇਰ ਸਮੇਂ ਬਜਟ ਤੋਂ ਪਹਿਲਾਂ ਸੈਂਸੇਕਸ 119.15 ਅੰਕਾਂ ਦੇ ਮਜ਼ਬੂਤੀ ਨਾਲ 40,027.21 ਉਤੇ ਖੁੱਲ੍ਹਿਆ। ਬਜਟ ਪੇਸ਼ ਹੋਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ 103.34 ਅੰਕਾਂ ਦੀ ਮਜ਼ਬੂਤੀ ਨਾਲ 40,011.40 ਉਤੇ ਟ੍ਰੇਡ ਕੀਤਾ।  ਉਥੇ, ਨਿਫਟੀ 25 ਅੰਕਾਂ ਦੀ ਤੇਜ਼ੀ ਨਾਲ 11,972.35 ਦੇ ਲਵੇਲ ਉਤੇ ਕਾਰੋਬਾਰ ਕੀਤਾ।

 

ਮੋਦੀ ਸਰਕਾਰ ਦੂਜੀ ਵਾਰ ਪੂਰੇ ਬਹੁਮਤ ਨਾਲ ਸੱਤਾ ਵਿਚ ਵਾਪਸ ਆਈ ਹੈ, ਇਸ ਲਈ ਲੋਕਾਂ ਨੂੰ ਇਸ ਵਾਰ ਬਜਟ ਤੋਂ ਬਹੁਤ ਉਮੀਦਾਂ ਹਨ। ਆਮ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇਗੀ, ਜਿਸ ਨਾਲ ਅਰਥ ਵਿਵਸਥਾ ਵਿਚ ਸੁਧਾਰ ਆਵੇ ਅਤੇ ਇੰਡਸਟਰੀ ਦਾ ਚੱਕਾ ਤੇਜ਼ੀ ਨਾਲ ਘੁੰਮੇ। ਤਾਂ ਕਿ, ਨੌਕਰੀਆਂ ਦੇ ਮੌਕੇ ਅਤੇ ਖਪਤ ਵਧੇ।

ਬਜਟ ਤੋਂ ਇਕ ਦਿਨ ਪਹਿਲਾਂ ਕੱਲ੍ਹ ਮਾਰਕੀਟ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 know everything about union budget 2019