ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019 : IT ਖੇਤਰ ਲਈ ਬਣਾਇਆ ਜਾਵੇ ਟੈਕਸ ਅਨੁਕੂਲ SEZ

ਬਜਟ 2019 : IT ਖੇਤਰ ਲਈ ਬਣਾਇਆ ਜਾਵੇ ਟੈਕਸ ਅਨੁਕੂਲ SEZ

ਸੂਚਨਾ–ਤਕਨੀਕ ਖੇਤਰ ਦੇ ਸੰਗਠਨ ਨਾਸਕੋਮ ਨੇ ਸਰਕਾਰ ਤੋਂ 2020 ਦੇ ਬਾਅਦ ਵੀ ਵਿਸ਼ੇਸ਼ ਆਰਥਿਕ ਖੇਤਰ (ਸੇਜ) ਵਿਚ ਕੰਮ ਕਰ ਰਹੀਆਂ ਇਕਾਈਆਂ ਨੂੰ ਕਰ ਉਤਸਾਹਨ ਦਾ ਲਾਭ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਸੰਗਠਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾਲ ਉਦਯੋਗ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਦੀ ਰਣਨੀਤੀ ਤਿਆਰ ਕਰਨ ਵਿਚ ਮਦਦ ਮਿਲੇਗੀ।

 

ਨਾਸਕੋਮ ਨੇ ਬਜਟ ਤੋਂ ਪਹਿਲਾਂ ਆਪਣੀਆਂ ਸਿਫਾਰਸ਼ਾਂ ਵਿਚ ਕਿਹਾ ਕਿ ਦੇਸ਼ ਦੇ ਜੀਡੀਪੀ ਵਿਚ ਸੂਚਨਾ ਤਕਨੀਕ–ਵਪਾਰ ਪ੍ਰਕਿਰਿਆ ਪ੍ਰਬੰਧਨ (ਆਈਟੀ–ਬੀਪੀਐਮ) ਖੇਤਰ ਦਾ ਯੋਗਦਾਨ 6.6 ਫੀਸਦੀ ਹ। ਇਹ ਖੇਤਰ ਸਿੱਧੇ ਤੌਰ ਉਤੇ 41 ਲੱਖ ਕੁਸ਼ਲ ਕਾਰਜਬਲ ਉਪਲੱਬਧ ਕਰਵਾਉਂਦਾ ਹੈ ਅਤੇ ਸਾਲਾਨਾ 130 ਅਰਬ ਡਾਲਰ ਤੋਂ ਜ਼ਿਆਦਾ ਦੀ ਵਿਦੇਸ਼ੀ ਮੁਦਰਾ ਹਾਸਲ ਕਰਦਾ ਹੈ।

ਨਾਸਕੋਮ ਦੇ ਸੀਨੀਅਰ ਨਿਦੇਸ਼ਕ ਅਤੇ ਜਨਤਕ ਨੀਤੀ ਦੇ ਪ੍ਰਮੁੱਖ ਆਸ਼ੀਸ਼ ਅਗਰਵਾਲ ਨੇ ਕਿਹਾ, ‘ਅਗਲੇ 20 ਸਾਲ ਨੂੰ ਧਿਆਨ ਵਿਚ ਰੱਖਕੇ ਵਿਸ਼ੇਸ਼ ਆਰਥਿਕ ਖੇਤਰ (ਸੇਜ) ਨੀਤੀ ਨੂੰ ਲੈ ਕੇ ਇਸ ਮਜ਼ਬੂਤ ਸਥਿਤੀ ਨੂੰ ਜਾਰੀ ਰੱਖਣਾ ਉਪਯੋਗੀ ਹੋਵੇਗਾ। ਇਸ ਨਾਲ ਉਦਯੋਗ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਲੰਬੀ ਸਮੇਂ ਦੀ ਰਣਨੀਤੀ ਬਣਾਉਣ ਵਿਚ ਮਦਦ ਮਿਲੇਗੀ।’

 

ਉਨ੍ਹਾਂ ਕਿਹਾ ਕਿ ਨਾਸਕੋਮ ਦਾ ਸੁਝਾਅ ਹੈ ਕਿ ਨਵੀਂ ਕਰ–ਅਨੁਕੂਨ ਸੇਜ ਨੀਤੀ ਵਿਚ ਪਹਿਲਾਂ ਤੋਂ ਦਿੱੇ ਜਾ ਰਹੇ ਲਾਭ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਤੇ ਨੌ ਫੀਸਦੀ ਦੀ ਰਿਆਇਤੀ ਦਰ ਉਤੇ ਘੱਟੋ ਘੱਟ ਵਿਕਲਿਪ ਕਰ (ਮੈਟ) ਲਿਆ ਜਾਣਾ ਚਾਹੀਦਾ।

ਇਸ ਤੋਂ ਇਲਾਵਾ ਲਾਭਾਂਸ਼ ਵੰਡ ਕਰ (ਡੀਡੀਟੀ) ਤੋਂ ਵੀ ਛੂਟ ਮਿਲਣੀ ਚਾਹੀਦੀ ਹੈ। ਇਸ ਨਾਲ 2024 ਤੱਕ ਪੰਜ ਹਜ਼ਾਰ ਅਰਬ ਦੇ ਜੀਡੀਪੀ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 Nasscom wants to develop tax benefitted SEZ for IT sector