ਬਜਟ ਭਾਸ਼ਣ ਖਤਮ ਹੋ ਗਿਆ ਹੈ। ਸਰਕਾਰ ਨੇ ਕਾਰਪੋਰੇਟ ਟੈਕਸ ਦੇ ਦਾਇਰੇ ਨੂੰ ਵਧਾਇਆ। ਹਾਲਾਂਕਿ ਡੀਜ਼ਲ–ਪੈਟਰੋਲ ਅਤੇ ਸੋਨੇ ਉਤੇ ਡਿਊਟੀ ਵਧਾਈ ਹੈ। ਇਸਦਾ ਸ਼ੇਅਰ ਬਾਜ਼ਾਰ ਉਤੇ ਅਸਰ ਨਜ਼ਰ ਆਇਆ। ਸੈਂਸੇਕਸ 450 ਅੰਕ ਡਿੱਗਕੇ 39,602.63 ਉਤੇ ਕਾਰੋਬਾਰ ਕਰ ਰਿਹਾ ਹੈ। ਉਥੇ ਨਿਫਟੀ 92.25 ਅੰਕ ਡਿਗਕੇ 11,854.50 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ।
ਬਜਟ ਤੋਂ ਪਹਿਲਾਂ ਸੈਂਸੇਕਸ 119.15 ਅੰਕਾਂ ਦੀ ਮਜ਼ਬੂਤੀ ਨਾਲ 40,027.21 ਉਤੇ ਖੁੱਲ੍ਹਿਆ।
ਜ਼ਿਕਰਯੋਗ ਹੈ ਕਿ ਸਵੇਰ ਸਮੇਂ ਬਜਟ ਤੋਂ ਪਹਿਲਾਂ ਸੈਂਸੇਕਸ 119.15 ਅੰਕਾਂ ਦੇ ਮਜ਼ਬੂਤੀ ਨਾਲ 40,027.21 ਉਤੇ ਖੁੱਲ੍ਹਿਆ। ਬਜਟ ਪੇਸ਼ ਹੋਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ 103.34 ਅੰਕਾਂ ਦੀ ਮਜ਼ਬੂਤੀ ਨਾਲ 40,011.40 ਉਤੇ ਟ੍ਰੇਡ ਕੀਤਾ। ਉਥੇ, ਨਿਫਟੀ 25 ਅੰਕਾਂ ਦੀ ਤੇਜ਼ੀ ਨਾਲ 11,972.35 ਦੇ ਲਵੇਲ ਉਤੇ ਕਾਰੋਬਾਰ ਕੀਤਾ।
ਬਜਟ ਤੋਂ ਇਕ ਦਿਨ ਪਹਿਲਾਂ ਕੱਲ੍ਹ ਮਾਰਕੀਟ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ।