ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਜਮ੍ਹਾਂ ਰਕਮ ’ਤੇ ਗਰੰਟੀ-ਹੱਦ ਵਧਾਏ ਜਾਣ 'ਤੇ 66% ਭਾਰਤੀ ਖੁਸ਼

ਬੈਂਕ ਚ ਜਮ੍ਹਾਂ ਰਕਮ ਦੀ ਗਰੰਟੀ ਸੀਮਾ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦੇ ਐਲਾਨ ਮਗਰੋਂ 66% ਭਾਰਤੀ ਖੁਸ਼ ਹਨਆਈਏਐਨਐਸ-ਸੀਵੋਟਰ ਦੁਆਰਾ ਹਾਲ ਹੀ ਕੀਤਾ ਇੱਕ ਸਰਵੇਖਣ ਕੁੱਝ ਅਜਿਹਾ ਹੀ ਬਿਆਨ ਕਰਦਾ ਹੈ। ਬਜਟ 'ਤੇ ਆਮ ਲੋਕਾਂ ਦੀ ਪ੍ਰਤੀਕ੍ਰਿਆ ਜਾਣਨ ਲਈ ਇਸ ਸਰਵੇਖਣ 1200 ਪ੍ਰਤੀਭਾਗੀਆਂ ਨੇ ਹਿੱਸਾ ਲਿਆ

 

ਬੈਂਕ ਜਮ੍ਹਾਂ ਰਕਮਾਂ 'ਤੇ ਗਰੰਟੀ ਦੀ ਹੱਦ ਵਧਾਉਣ ਦਾ ਫੈਸਲਾ ਹਾਲ ਹੀ ਚ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਘੁਟਾਲੇ ਤੋਂ ਬਾਅਦ ਆਇਆ ਹੈ ਜਿਸ ਹਜ਼ਾਰਾਂ ਜਮ੍ਹਾਕਰਤਾਵਾਂ ਨੇ ਸਾਲਾਂ ਤੋਂ ਜਮ੍ਹਾਂ ਰਕਮ ਗੁਆ ਦਿੱਤੀ ਸੀਪਿਛਲੇ ਕੁਝ ਮਹੀਨਿਆਂ ਤੋਂ ਆਰਬੀਆਈ ਅਤੇ ਸਰਕਾਰ ਨੂੰ ਸਿਰਫ ਇਕ ਲੱਖ ਦੀ ਗਰੰਟੀ ਨੂੰ ਲੈ ਕੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

 

ਸਰਵੇਖਣ ਕੀਤੇ ਗਏ 66 ਪ੍ਰਤੀਸ਼ਤ ਲੋਕਾਂ ਨੇ ਬੈਂਕ ਜਮ੍ਹਾਂ ਰਾਸ਼ੀ ਦੀ ਗਰੰਟੀ ਵਧਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। 23.8 ਪ੍ਰਤੀਸ਼ਤ ਨੇ ਕਿਹਾ ਕਿ ਫੈਸਲਾ ਚੰਗਾ ਸੀ, ਪਰ ਇਹ ਵੀ ਕਿਹਾ ਕਿ ਗਾਹਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਵੀ ਕਦਮ ਚੁੱਕੇ ਜਾਣ ਦੀ ਲੋੜ ਹੈ। ਜਦਕਿ ਇਸੇ ਸਰਵੇਖਣ ਚ 6.7 ਪ੍ਰਤੀਸ਼ਤ ਲੋਕਾਂ ਨੇ ਵਾਧੇ ਨੂੰ ਨਾਕਾਫੀ ਦੱਸਿਆ

 

ਸਟਾਰਟਅਪ ਦੀ ਟਰਨਓਵਰਹੱਦ ਵਧਾਉਣ ਦਾ ਸਵਾਗਤ

 

ਸਰਵੇਖਣ ਹਿੱਸਾ ਲੈਣ ਵਾਲੇ 57.2 ਫੀਸਦ ਹਿੱਸਾ ਲੈਣ ਵਾਲਿਆਂ ਨੇ ਸਟਾਰਟਅਪ ਦੀ ਟਰਨਓਵਰ ਲਿਮਟ ਨੂੰ 25 ਕਰੋੜ ਤੋਂ ਵਧਾ ਕੇ 100 ਕਰੋੜ ਕਰਨ ਦੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। 25.1 ਪ੍ਰਤੀਸ਼ਤ ਨੇ ਕਿਹਾ ਕਿ ਫੈਸਲਾ ਚੰਗਾ ਹੈ ਪਰ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। 10.2 ਫੀ ਸਦੀ ਨੇ ਇਸ ਵਾਧੇ ਨੂੰ ਲੋੜ ਨਾਲੋਂ ਕਾਫ਼ੀ ਘੱਟ ਦੱਸਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2020: 66 percent Indians happy with increase in guarantee limit from one lakhs to five lakhs on bank deposits