ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਨਸ਼ਨਰਾਂ ਲਈ ਖੁਸ਼ਖਬਰੀ, ਪਰਿਵਾਰਕ ਪੈਨਸ਼ਨ 'ਤੇ ਸਰਕਾਰ ਦੇਵੇਗੀ ਵੱਡੀ ਛੋਟ

ਕੇਂਦਰ ਸਰਕਾਰ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਪਰਿਵਾਰਕ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ। ਪਰਿਵਾਰਕ ਪੈਨਸ਼ਨ ਧਾਰਕਾਂ ਲਈ ਸਾਲਾਨਾ ਛੋਟ ਦੀ ਸੀਮਾ ਵਧਾ ਕੇ 50,000 ਰੁਪਏ ਕੀਤੀ ਜਾ ਸਕਦੀ ਹੈ। 'ਹਿੰਦੁਸਤਾਨ ਟਾਈਮਜ਼' ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਿਰਤ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਇਸ ਮੋਰਚੇ 'ਤੇ ਰਾਹਤ ਦੇਣ ਦਾ ਪ੍ਰਸਤਾਵ ਭੇਜਿਆ ਹੈ। ਵਿੱਤ ਮੰਤਰਾਲਾ ਪ੍ਰਸਤਾਵ 'ਤੇ ਵਿਚਾਰ ਕਰ ਸਕਦਾ ਹੈ ਅਤੇ ਇਸ ਨੂੰ ਬਜਟ 'ਚ ਸ਼ਾਮਲ ਕਰ ਸਕਦਾ ਹੈ।
 

ਮੌਜੂਦਾ ਹਾਲਾਤ ਕੀ ਹਨ :
ਲਾਭਪਾਤਰੀਆਂ ਨੂੰ ਮਿਲਣ ਵਾਲੀ ਪੈਨਸ਼ਨ ਦੀ ਰਕਮ ਦਾ ਇਕ ਤਿਹਾਈ ਜਾਂ 15 ਹਜ਼ਾਰ ਰੁਪਏ ਦੀ ਰਕਮ, ਦੋਹਾਂ 'ਚੋਂ ਜੋ ਵੀ ਘੱਟ ਹੁੰਦਾ ਹੈ, ਸਿਰਫ ਉਸੇ 'ਤੇ ਟੈਕਸ ਛੋਟ ਮਿਲਦੀ ਹੈ। ਫੈਮਿਲੀ ਪੈਨਸ਼ਨ ਤਹਿਤ ਯੋਗ ਵਿਅਕਤੀ ਨੂੰ ਸਟੈਂਡਰਡ ਡਿਡਕਸ਼ਨ ਦਾ ਲਾਭ ਵੀ ਨਹੀਂ ਮਿਲਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਲਾਭਪਾਤਰੀਆਂ ਨੂੰ ਮਿਲਣ ਵਾਲੀ ਪੈਨਸ਼ਨ ਉੱਤੇ ਸਟੈਂਡਰਡ ਡਿਡਕਸ਼ਨ ਦੇ ਬਰਾਬਰ ਛੋਟ ਦੇਣ ਬਾਰੇ ਵਿਚਾਰ ਕਰ ਰਹੀ ਹੈ।

 

ਨਿਵੇਸ਼ 'ਤੇ ਘੱਟ ਟੈਕਸ :
ਸਰਕਾਰ ਬਜਟ 'ਚ ਲੰਬੇ ਸਮੇਂ ਦੇ ਪੂੰਜੀ ਲਾਭ (ਐਲਟੀਸੀਜੀ) 'ਚ ਵੱਡੀ ਰਾਹਤ ਦੇ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ ਬਜਟ ਦੀਆਂ ਕੁਝ ਸ਼ਰਤਾਂ ਨਾਲ ਐਲਟੀਸੀਜੀ ਦੀ ਪ੍ਰਭਾਵੀ ਦਰ ਨੂੰ ਜ਼ੀਰੋ ਕਰ ਸਕਦੀ ਹੈ। ਇਸ 'ਚ ਮਿਊਚੁਅਲ ਫੰਡ ਅਤੇ ਰੀਅਲ ਅਸਟੇਟ 'ਚ ਨਿਵੇਸ਼ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਐਲਟੀਸੀਜੀ ਦੇ ਤਹਿਤ ਇੱਕ ਸਾਲ ਦੀ ਸਮਾਂ ਸੀਮਾ ਵਧਾ ਕੇ ਤਿੰਨ ਸਾਲ ਕੀਤੀ ਜਾ ਰਹੀ ਹੈ। ਇੱਕ ਸਾਲ ਲਈ ਸਿਰਫ 15 ਫੀਸਦੀ ਐਲਟੀਸੀਜੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਜਦੋਂ ਕਿ ਇਕ ਤੋਂ ਤਿੰਨ ਸਾਲ ਤਕ 10% ਰੱਖਿਆ ਜਾ ਸਕਦਾ ਹੈ।

 

ਹੋਮ ਲੋਨ 'ਤੇ ਹੋਰ ਛੋਟ :
ਦੇਸ਼ ਦੀ ਪ੍ਰਮੁੱਖ ਉਦਯੋਗ ਸੰਸਥਾ ਸੀਆਈਆਈ ਨੇ ਘਰਾਂ ਦੇ ਖਰੀਦਦਾਰਾਂ ਨੂੰ ਬਜਟ 'ਚ ਵੱਧ ਟੈਕਸ ਲਾਭ ਦੇਣ ਦੀ ਅਪੀਲ ਕੀਤੀ ਹੈ। ਉਦਯੋਗ ਬੋਰਡ ਨੇ ਕਿਹਾ ਹੈ ਕਿ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਰਿਅਲ ਅਸਟੇਟ ਸੈਕਟਰ 'ਚ ਮੰਗ ਵਧਾਉਣ ਲਈ ਆਉਣ ਵਾਲੇ ਬਜਟ ਵਿੱਚ ਘਰਾਂ ਦੇ ਖਰੀਦਦਾਰਾਂ ਨੂੰ ਟੈਕਸ ਲਾਭ ਵਧਾਏ ਜਾਣੇ ਚਾਹੀਦੇ ਹਨ। ਸੀਆਈਆਈ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਘਰੇਲੂ ਕਰਜ਼ਿਆਂ ਉੱਤੇ ਅਦਾ ਕਰਨ ਵਾਲੇ ਵਿਆਜ ’ਤੇ ਵੱਧ ਤੋਂ ਵੱਧ ਟੈਕਸ ਛੋਟ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਦਾਇਰਾ ਵੀ ਵਧਾਉਣਾ ਚਾਹੀਦਾ ਹੈ।

 

ਪਰਿਵਾਰਕ ਪੈਨਸ਼ਨ ਕੀ ਹੈ?
ਕੰਪਨੀਆਂ ਅਤੇ ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਕਿਰਤ ਮੰਤਰਾਲੇ ਅਧੀਨ ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ, ਪੀਐਫ ਅਤੇ ਪੈਨਸ਼ਨ ਸਕੀਮ ਚਲਾਉਂਦਾ ਹੈ। ਇਸ ਦੇ ਜ਼ਰੀਏ ਹੀ ਕਾਮਿਆਂ ਨੂੰ ਰਿਟਾਇਰਮੈਂਟ 'ਤੇ ਪੈਨਸ਼ਨ ਮਿਲਦੀ ਹੈ। ਜੇ ਕਿਸੇ ਕਾਰਨ ਈਪੀਐਫ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਭਾਵ ਪਤਨੀ ਜਾਂ ਪਤੀ ਅਤੇ ਬੱਚਿਆਂ ਨੂੰ ਪੈਨਸ਼ਨ ਦਾ ਲਾਭ ਵੀ ਮਿਲਦਾ ਹੈ। ਇਸ ਨੂੰ ਪਰਿਵਾਰਕ ਪੈਨਸ਼ਨ ਵੀ ਕਿਹਾ ਜਾਂਦਾ ਹੈ। ਈਪੀਐਫ ਨੇ ਪਰਿਵਾਰਕ ਪੈਨਸ਼ਨ ਲਈ 10 ਸਾਲਾਂ ਦੀ ਸੇਵਾ ਨੂੰ ਵੀ ਲਾਜ਼ਮੀ ਨਹੀਂ ਕੀਤਾ ਹੈ। ਮਤਲਬ ਜੇ ਕਰਮਚਾਰੀ ਦੀ 10 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤਾਂ ਵੀ ਉਸਦੇ ਪਰਿਵਾਰ ਨੂੰ ਪੈਨਸ਼ਨ ਦਾ ਲਾਭ ਮਿਲੇਗਾ। ਉੱਥੇ ਹੀ, ਕਰਮਚਾਰੀ ਸਿਰਫ ਉਦੋਂ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ ਜਦੋਂ ਉਹ 10 ਸਾਲਾਂ ਤੋਂ ਵੱਧ ਦੀ ਨੌਕਰੀ ਕਰ ਲੈਂਦਾ ਹੈ। ਜੇ ਕਰਮਚਾਰੀ ਵਿਆਹਿਆ ਨਹੀਂ ਹੋਇਆ ਹੈ ਤਾਂ ਉਸ ਵੱਲੋਂ ਨਾਮਜ਼ਦ ਵਿਅਕਤੀ ਨੂੰ ਪੈਨਸ਼ਨ ਮਿਲਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2020 govt will give exemption on family pension