ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਮਿੰਟਾਂ ’ਚ ਹੀ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

ਕੁਝ ਮਿੰਟਾਂ ’ਚ ਹੀ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

ਬੁਗਾਟੀ ਨੇ ਆਪਣੀ 110ਵੀਂ ਵਰ੍ਹੇਗੰਢ ਉਤੇ ਦੁਨੀਆ ਦੀ ਨਵੀਂ ਸਭ ਤੋਂ ਮੰਹਿੰਗੀ ਗੱਡੀ ਪੇਸ਼ ਕੀਤੀ ਹੈ। ਇਕ ਜੈਟ ਬਲੈਕ ਰਾਕੇਟ ਦੀ ਤਰਜ ਉਤੇ ਬਣੀ ਇਸ ਕਾਰ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਮੰਨਿਆ ਜਾ ਰਿਹਾ ਹੈ। ਬੁਗਾਟੀ ਦੀ ‘La Voiture Noire’ ਕਾਰ ਦੀ ਕੀਮਤ ਕਰੀਬ 87.31 ਕਰੋੜ ਰੁਪਏ (12.5 ਮਿਲੀਅਨ ਡਾਲਰ) ਹੈ। ਲਗਜਰੀ ਕਾਰ ਖਰੀਦਦ ਦੇ ਸ਼ੌਕਿਨ ਇਸ ਗੱਡੀ ਨੂੰ ਖਰੀਦ ਵੀ ਰਹੇ ਹਨ। ਇਹ ਕਾਰ ਜਿਨੇਵਾ ਮੋਟਰ ਸ਼ੋਅ 2019 ਵਿਚ ਪ੍ਰਦਰਸ਼ਤ ਕੀਤੀ ਗਈ ਹੈ।

 

ਬੁਗਾਟੀ ਦੀ ‘La Voiture Noire’  ਕਾਰ ਦੀ ਕੀਮਤ ਕਰੀਬ 87.31 ਕਰੋੜ ਰੁਪਏ ਹੈ, ਪ੍ਰੰਤੂ ਟੈਕਸ ਲੱਗਣ ਦੇ ਬਾਅਦ ਇਸ ਕਾਰ ਦੀ ਕੀਮਤ ਆਨ ਰੋਡ ਅਤੇ ਹੋਰ ਵਧ ਜਾਵੇਗੀ। ਜਿਨੇਵਾ ਮੋਟਰ ਸ਼ੋਅ 2019 ਵਿਚ ਇਹ ਕਾਰ ਕੁਝ ਹੀ ਮਿੰਟਾਂ ਵਿਚ ਵਿਕ ਗਈ। ਬੁਗਾਟੀ ਦੇ ਡਿਜ਼ਾਇਨਰ Achim Anscheidt ਮੁਤਾਬਕ ਅਲਟਰਾ ਅਮੀਰ ਗ੍ਰਾਹਕ ਇਸ ਕਾਰ ਨੂੰ ਪਸੰਦ ਕਰ ਰਹੇ ਹਨ। ਇਸ ਕਾਰ ਦੇ ਜ਼ਿਆਦਾਤਰ ਕੰਮਪੋਨੇਂਟ ਹੈਂਡਕ੍ਰਾਫਟ ਹੈ ਅਤੇ ਕਾਰਬਨ ਫਾਈਬਰ ਬਾਡੀ ਨਾਲ ਕਾਲੇ ਰੰਗ ਦੀ ਚਮਕ ਦੇ ਨਾਲ ਹਨ। ਇਹ ਅਲਟਰਾਫਾਇਨ ਫਾਈਬਰ ਨਾਲ ਬਣੀ ਹੈ। ਇਸ ਨੂੰ ਬਣਾਉਣ ਵਿਚ ਲੰਬਾ ਸਮਾਂ ਅਤੇ ਵੱਡੀ ਮਿਹਨਤ ਲੱਗੀ ਹੈ।

 

‘La Voiture Noire’ ਕਾਰ ਵਿਚ 8 ਮੀਟਰ ਦੇ 16 ਸਿਲੰਡਰ ਇੰਜਣ ਲੱਗੇ ਹਨ। ਇਹ ਇੰਜਣ 1,103 kW ਦੀ ਪਾਵਰ ਅਤੇ 1,600Nm ਦਾ ਟਾਰਕ ਜਨਰੇਟ ਕਰਦੇ ਹਨ। ਇਹ ਦੁਨੀਆ ਦੀ ਸਭ ਤੋਂ ਮਹਿੰਗੀਆਂ ਕਾਰਾਂ ਦੀ ਲਿਸਟ ਵਿਚ ਸ਼ਾਮਲ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bugatti sold most expensive car in few minutes in Geneva motor show