ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਲਡਰਾਂ ’ਤੇ ਵਧਿਆ ਅਣਵਿਕੇ ਫ਼ਲੈਟਾਂ ਦਾ ਬੋਝ, ਹੁਣ ਦੇ ਰਹੇ ਨਵੀਂ ਆੱਫ਼ਰ

ਬਿਲਡਰਾਂ ’ਤੇ ਵਧਿਆ ਅਣਵਿਕੇ ਫ਼ਲੈਟਾਂ ਦਾ ਬੋਝ, ਹੁਣ ਦੇ ਰਹੇ ਨਵੀਂ ਆੱਫ਼ਰ

ਰੀਅਲ ਐਸਟੇਟ ਸੈਕਟਰ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸੁਸਤੀ ਚੱਲ ਰਹੀ ਹੈ। ਇਸੇ ਲਈ ਚੱਲਦੇ ਬਿਲਡਰਾਂ ਉੱਤੇ ਅਣਵਿਕੇ ਫ਼ਲੈਟਾਂ ਦਾ ਬੋਝ ਵਧ ਗਿਆ ਹੈ। ਬਿਲਡਰ ਉਨ੍ਹਾਂ ਨੂੰ ਕੱਢਦ ਲਈ ਨਵੀਂ ਪੇਸ਼ਕਸ਼ (ਆਫ਼ਰ) ਲੈ ਕੇ ਆਏ ਹਨ।

 

 

ਇਸ ਅਧੀਨ ਬਿਲਡਰ ਹੁਣ ਘਰਾਂ ਦੇ ਖ਼ਰੀਦਦਾਰਾਂ ਨੂੰ ਪਹਿਲਾਂ ਫ਼ਲੈਟ ਵਿੱਚ ਸ਼ਿਫ਼ਟ ਕਰਨ ਤੇ ਬਾਅਦ ਵਿੱਚ ਭੁਗਤਾਨ ਦਾ ਵਿਕਲਪ ਦੇ ਰਹੇ ਹਨ। ਇਸ ਨਵੀਂ ਪੇਸ਼ਕਸ਼ ਅਧੀਨ ਖ਼ਰੀਦਦਾਰਾਂ ਨੇ ਪੇਸ਼ਗੀ ਭੁਗਤਾਨ (ਡਾਊਨ ਪੇਮੈਂਟ) ਵਜੋਂ ਬਿਲਡਰ ਨੂੰ ਇੱਕ ਰਕਮ ਦੇਣੀ ਹੁੰਦੀ ਹੈ।

 

 

ਅਜਿਹੀਆਂ ਪੇਸ਼ਕਸ਼ਾਂ ਦਿੱਲੀ ਤੋਂ ਲੈ ਕੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਹੀ ਚੱਲ ਰਹੀਆਂ ਹਨ। ਹੋਮ ਲੋਨ ਦੀ ਈਐੱਮਆਈ ਇੱਕ ਜਾਂ ਦੋ ਸਾਲਾਂ ਬਾਅਦ ਸ਼ੁਰੂ ਹੁੰਦੀ ਹੈ।

 

 

ਤਾਜ਼ਾ ਪੇਸ਼ਕਸ਼ ‘ਪਹਿਲਾਂ ਖ਼ਰੀਦੋ, ਭੁਗਤਾਨ ਬਾਅਦ ’ਚ’ ਮੁਤਾਬਕ ਉਸਾਰੀ ਅਧੀਨ ਪ੍ਰੋਜੈਕਟ ਵਿੱਚ ਘਰ ਖ਼ਰੀਦਣ ਵਾਲੇ ਖ਼ਰੀਦਦਾਰਾਂ ਨੂੰ ਹੀ ਪੇਸ਼ਕਸ਼ ਕੀਤੀ ਜਾਂਦੀ ਸੀ।

 

 

ਪਰ ਉਸਾਰੀ ਅਧੀਨ ਪ੍ਰੋਜੈਕਟ ਵਿੱਚ ਘਰ ਤੈਅ ਸਮੇਂ ਉੱਤੇ ਨਾ ਮਿਲਣ ਉੱਤੇ ਘਰਾਂ ਦੇ ਖ਼ਰੀਦਦਾਰਾਂ ਨੂੰ ਇਹ ਵਿਕਲਪ ਪਸੰਦ ਨਹੀਂ ਆਇਆ।

 

 

ਇਸ ਕਾਰਨ ਉਸਾਰੀ–ਅਧੀਨ ਪ੍ਰੋਜੈਕਟ ਵਿੱਚ ਘਰ ਬੁੱਕ ਕਰਨ ਉੱਤੇ ਬਿਲਡਰ ਇੱਕ ਜਾਂ ਦੋ ਸਾਲਾਂ ਤੱਕ ਈਐੱਮਆਈ ਖ਼ੁਦ ਝੱਲਣ ਦੀ ਗੱਲ ਕਰਦੇ ਸਨ। ਉਸ ਤੋਂ ਬਾਅਦ ਈਐੱਮਆਈ ਖ਼ਰੀਦਦਾਰ ਨੇ ਦੇਣੀ ਹੁੰਦੀ ਸੀ।

 

 

ਪਰ ਪ੍ਰੋਜੈਕਟ ਸਮੇਂ ਸਿਰ ਨਾ ਮਿਲਣ ਉੱਤੇ ਵੀ ਖ਼ਰੀਦਦਾਰ ਨੂੰ ਈਐੱਮਆਈ ਅਦਾ ਕਰਨੀ ਹੁੰਦੀ ਸੀ। ਇਸੇ ਲਈ ਹੁਣ ਬਿਲਡਰ ਇਹ ਪੇਸ਼ਕਸ਼ ‘ਰੈਡੀ ਟੂ ਮੂਵ’ ਵਿੱਚ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Builders are under pressure due to unsold flats now giving new offer