ਬੀਮਾ ਪਾਲਿਸੀਆਂ ਦੀ ਆਨਲਾਈਨ ਖ਼ਰੀਦਦਾਰੀ ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਚੱਲਦਿਆਂ ਵਧੀ ਹੈ। ਇਸ ਸਮੇਂ ਦੌਰਾਨ ਲੋਕ ਕੋਈ ਵੀ ਸਿਹਤ ਬੀਮਾ ਪਾਲਿਸੀ ਜਾਂ ਜੀਵਨ ਬੀਮਾ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਲੈ ਰਹੇ ਹਨ। ਬਹੁਤ ਸਾਰੇ ਲੋਕ ਨਵੇਂ ਆਫਰਾਂ ਦੇ ਨਾਲ ਨਵੀਂ ਪਾਲਿਸੀ ਲੈ ਕੇ ਰਹੇ ਹਨ। ਇਸ ਦਾ ਫਾਇਦਾ ਉਠਾਉਂਦਿਆਂ, ਸਾਈਬਰ ਠੱਗ ਲੋਕਾਂ ਨੂੰ ਘੱਟ ਪ੍ਰੀਮੀਅਮ ਦਾ ਲਾਲਚ ਦੇ ਕੇ ਫਸਾ ਰਹੇ ਹਨ। ਇਸ ਤੋਂ ਬੱਚਣ ਲਈ, ਬੀਮਾ ਰੈਗੂਲੇਟਰ ਆਈਆਰਡੀਏ ਨੇ ਵੀ ਬੀਮਾ ਲੈਣ ਵਾਲਿਆਂ ਨੂੰ ਜਾਅਲੀ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਜਾਅਲੀ ਪੇਸ਼ਕਸ਼ਾਂ ਤੋਂ ਰਹੋ ਸਾਵਧਾਨ: ਬੀਮਾ ਰੈਗੂਲੇਟਰ ਆਈਆਰਡੀਏ ਨੇ ਬਿਨੈਕਾਰਾਂ ਨੂੰ ਬੀਮੇ ਦੀਆਂ ਨਕਲੀ ਆਨਲਾਈਨ ਪੇਸ਼ਕਸ਼ਾਂ ਤੋਂ ਬੱਚਣ ਲਈ ਕਿਹਾ ਹੈ। ਲੋਕ ਕੋਰੋਨਾ ਮਹਾਂਮਾਰੀ ਦੇ ਡਰੋਂ ਸਿਹਤ ਬੀਮੇ ਲਈ ਵਧੇਰੇ ਮੰਗ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਆਈਆਰਡੀਏ ਵੱਲੋਂ ਇਹ ਕਿਹਾ ਗਿਆ ਹੈ ਕਿ ਮਾਰਕੀਟ ਵਿੱਚ ਬਹੁਤ ਸਾਰੇ ਨਕਲੀ ਬਹੁਤ ਘੱਟ ਪ੍ਰੀਮੀਅਮ ਤੇ ਡਿਜੀਟਲ ਮਾਧਿਅਮ ਰਾਹੀਂ ਪਾਲਿਸੀ ਦੇਣ ਦਾ ਝਾਂਸਾ ਦੇ ਰਹੇ ਹਨ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਬੱਚਣ ਦੀ ਕਾਫੀ ਲੋੜ ਹੈ।
ਜਾਣਕਾਰੀ ਦੇਣ ਲਈ ਰੈਗੂਲੇਟਰੀ ਸਹੂਲਤ: ਬੀਮਾ ਰੈਗੂਲੇਟਰ IRDA ਬੀਮਾ ਖ਼ਰੀਦਦਾਰਾਂ ਨੂੰ ਆਨਲਾਈਨ ਸਹੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਆਈਆਰਡੀਏ ਦੀ ਵੈਬਸਾਈਟ ਰਾਹੀਂ ਬੀਮਾ ਖ਼ਰੀਦਣ ਤੋਂ ਪਹਿਲਾਂ ਤੁਸੀਂ ਆਸਾਨੀ ਨਾਲ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
• ਆਨਲਾਈਨ ਬੀਮਾ ਖ਼ਰੀਦਣ ਵੇਲੇ ਨਿੱਜੀ ਜਾਣਕਾਰੀ ਦਿੰਦੇ ਸਮੇਂ ਸਾਵਧਾਨੀ ਵਰਤੋ।
• ਪਹਿਲਾਂ ਦੋ-ਤਿੰਨ ਕੰਪਨੀਆਂ ਦੀ ਪਾਲਿਸੀ ਨੂੰ ਆਨਲਾਈਨ ਚੈੱਕ ਕਰੋ, ਪੜ੍ਹੋ ਅਤੇ ਫਿਰ ਸਹੀ ਪਾਲਿਸੀ ਨੂੰ ਖ਼ਰੀਦੋ।
• ਆਪਣੀ ਲੋੜ ਨੂੰ ਜਾਣੇ ਬਗ਼ੈਰ ਕਿਸੇ ਏਜੰਟ ਦੇ ਦਬਾਅ ਹੇਠ ਕੋਈ ਵੀ ਆਨਲਾਈਨ ਪਾਲਿਸੀ ਨਾ ਖਰੀਦੋ।
• ਆਨਲਾਈਨ ਬੀਮਾ ਖ਼ਰੀਦਣ ਤੋਂ ਪਹਿਲਾਂ ਹਮੇਸ਼ਾ ਕੰਪਨੀ ਦੀਆਂ ਸ਼ਰਤਾਂ ਨੂੰ ਪੜ੍ਹੋ, ਤਾਂ ਹੀ ਭੁਗਤਾਨ ਕਰੋ।
• ਪ੍ਰਮਾਣਿਕ ਵੈਬਸਾਈਟ 'ਤੇ ਨਿੱਜੀ ਪਛਾਣ ਜਾਣਕਾਰੀ ਪ੍ਰਦਾਨ ਕਰੋ। ਆਪਣੇ ਫੋਨ, ਲੈਪਟਾਪ ਜਾਂ ਡੈਸਕਟੌਪ ਤੇ ਸੁਰੱਖਿਆ ਸਾੱਫਟਵੇਅਰ ਇੰਸਟਾਲ ਕਰੋ।
ਬੀਮਾ ਕੰਪਨੀ ਆਨਲਾਈਨ ਬੀਮਾ ਖ਼ਰੀਦਦਾਰ ਨੂੰ ਰਿਆਇਤ ਦਿੰਦੀ ਹੈ। ਤੁਸੀਂ ਪਾਲਸੀ ਆਨਲਾਈਨ ਖ਼ਰੀਦ ਕੇ ਸਿਹਤ ਬੀਮਾ, ਜੀਵਨ ਬੀਮਾ ਜਾਂ ਟਰਮ ਇੰਸ਼ੋਰਸ 'ਤੇ ਚੰਗੀ ਰਕਮ ਬਚਾ ਸਕਦੇ ਹੋ।