ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੇ ਤਿੰਨ ਬੈਂਕਾਂ ਦੇ ਰਲੇਵੇ ਨੂੰ ਦਿੱਤੀ ਮਨਜ਼ੂਰੀ

ਕੇਂਦਰ ਸਰਕਾਰ ਨੇ ਤਿੰਨ ਬੈਂਕਾਂ ਦੇ ਰਲੇਵੇ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ ਬੁੱਧਵਾਰ ਨੂੰ ਦੇਨਾ ਅਤੇ ਵਿਜੇ ਬੈਂਕ ਦੇ ਬੈਂਕ ਆਫ ਬੜੌਦਾ `ਚ ਰਲੇਵੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬੈਂਕ ਆਫ ਬੜੌਦਾ ਨੇ ਵਿਜੈ ਬੈਂਕ ਅਤੇ ਦੇਨਾ ਬੈਂਕ ਦਾ ਖੁਦ ਨਾਲ ਰਲੇਵਾਂ ਲਈ ਸ਼ੇਅਰਾਂ ਦੀ ਅਦਲਾ-ਬਦਲੀ ਅਨੁਪਾਤ ਨੂੰ ਅੰਤਿਮ ਰੂਪ ਦੇ ਦਿੱਤਾ।


ਰਲੇਵੇ ਦੀ ਯੋਜਨਾ ਮੁਤਾਬਕ ਵਿਜੈ ਬੈਂਕ ਦੇ ਸ਼ੇਅਰਧਾਰਕਾਂ ਨੂੰ ਹਰ 1000 ਸ਼ੇਅਰਾਂ ਬਦਲੇ ਬੈਂਕ ਆਫ ਬੜੌਦਾ ਦੇ 402 ਇਕਵਟੀ ਸ਼ੇਅਰ ਮਿਲਣਗੇ। ਉਥੇ ਦੇਨਾ ਬੈਂਕ ਦੇ ਮਾਮਲੇ `ਚ ਉਸਦੇ ਸ਼ੇਅਰ ਧਾਰਕਾਂ ਨੂੰ ਹਰੇਕ 1000 ਸ਼ੇਅਰ ਦੇ ਬਦਲੇ ਬੈਂਕ ਆਫ ਬੜੌਦਾ ਦੇ 110 ਸ਼ੇਅਰ ਮਿਲਣਗੇ।


ਸਰਕਾਰ ਨੇ ਪਿਛਲੇ ਸਾਲ ਸਤੰਬਰ `ਚ ਵਿਜੈ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਆਫ ਬੜੌਦਾ ਨਾਲ ਰਲੇਵੇਂ ਦਾ ਐਲਾਨ ਕੀਤਾ ਸੀ। ਰਲੇਵੇ ਦੇ ਬਾਵਜੂਦ ਬਣਨ ਵਾਲੀ ਇਕਾਈ ਐਸਬੀਆਈ ਅਤੇ ਆਈਸੀਆਈਸੀਆਈ ਬੈਂਕ ਦੇ ਬਾਅਦ ਤੀਜਾ ਸਭ ਤੋਂ ਵੱਡਾ ਬੈਂਕ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cabinet approves merger of three banks