ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ATM 'ਚੋ ਪੈਸੇ ਕਢਾਉਣ ਸਮੇਂ ਲੱਗੇਗਾ OTP

ਹੁਣ ATM 'ਚੋ ਪੈਸੇ ਕਢਾਉਣ ਸਮੇਂ ਲੱਗੇਗਾ OTP

ਆਨਲਾਈਨ ਅਤੇ ਏਟੀਐਮ ਧੋਖਾਧੜੀ ਤੋਂ ਬਚਣ ਲਈ ਬੈਂਕਾਂ ਨੇ ਇਸ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕਦਮ ਚੁੱਕਿਆ ਹੈ। ਹੁਣ ਬੈਂਕ ਮਿਲਕੇ ਇਸ ਨਾਲ ਨਿਪਟਣ ਲਈ ਵੱਡੇ ਫੈਸਲੇ ਉਤੇ ਵਿਚਾਰ ਕਰ ਰਹੇ ਹਨ, ਇਸਦਾ ਸਿੱਧਾ ਅਸਰ ਤੁਹਾਡੇ ਏਟੀਐਮ ਕਾਰਡ ਦੀ ਵਰਤੋਂ ਕਰਨ ਨਾਲ ਜੁੜ ਸਕਦਾ ਹੈ। ਕੇਨਰਾ ਬੈਂਕ ਨੇ ਏਟੀਐਮ ਵਿਚੋਂ ਕੈਸ਼ ਕਢਾਉਣ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਓਟੀਪੀ ਸਰਵਿਸ ਸ਼ੁਰੂ ਕਰ ਦਿੱਤੀ ਹੈ।

 

ਕੇਨਰਾ ਬੈਂਕ ਨੇ ਟਵੀਟਕ ਕਰਕੇ ਦੱਸਿਆ ਕਿ ਏਟੀਐਮ ਵਿਚੋਂ ਪੈਸੇ ਕਢਾਉਣ ਦੀ ਸਰਵਿਸ ਉਤੇ ਓਟੀਪੀ (OTP) ਸਰਵਿਸ ਸ਼ੁਰੂ ਕਰ ਦਿੱਤੀ ਹੈ। ਬੈਂਕ ਨੇ ਕਿਹਾ ਕਿ ਜੇਕਰ ਤੁਸੀਂ ਇਕ ਦਿਨ ਵਿਚ ਏਟੀਐਮ ਤੋਂ 10000 ਰੁਪਏ ਤੋਂ ਜ਼ਿਆਦਾ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਓਟੀਪੀ ਪਾਉਣਾ ਪਵੇਗਾ।

 

ਇਸ ਨਾਲ ਗ੍ਰਾਹਕਾਂ ਲਈ ਏਟੀਐਮ ਵਿਚੋਂ ਪੈਸੇ ਕਢਾਉਣਾ ਪਹਿਲਾਂ ਨਾਲੋ ਸੁਰੱਖਿਅਤ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੋਰ ਬੈਂਕ ਵੀ ਅਜਿਹੀ ਸਹੂਲਤ ਸ਼ੁਰੂ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:canara bank launches OTP facility for ATM cash withdrawal