ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਕਿਹਾ ਕਿ ਬੈਂਕ ਆਫ ਬੜੌਦਾ, ਵਿਜਯਾ ਬੈਂਕ ਅਤੇ ਦੇਨਾ ਬੈਂਕ ਦਾ ਰਲੇਵਾਂ ਕਰਨ ਦੀ ਪ੍ਰਕਿਰਿਆ ਨਾਲ ਇਨ੍ਹਾਂ ਦੀ ਸਮਰਥਾ ਅਤੇ ਕੰਮਕਾਰ ’ਚ ਸੁਧਾਰ ਹੋਵੇਗਾ। ਸਰਕਾਰ ਨੇ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਬਣਾਉਣ ਲਈ ਬੀਤੇ ਦਿਨ 3 ਜਨਤਕ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ।
ਮੂਡੀਜ਼ ਨੇ ਕਿਹਾ ਕਿ ਰਲੇਵੇਂ ਤੋਂ ਬਾਅਦ ਅਦਾਰੇ ਦੇ ਕੋਲ ਕਰਜ਼ੇ ਦੇ ਹਿਸਾਬ ਨਾਲ ਕਰੀਬ 6.8 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਹੋਵੇਗੀ। ਇਸ ਹਿਸਾਬ ਨਾਲ ਇਹ ਦੇਸ਼ ਦਾ ਤੀਜਾ ਵੱਡਾ ਬੈਂਕ ਹੋ ਜਾਵੇਗਾ।
ਉਨ੍ਹਾਂ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਰਲੇਵੇਂ ਤੋਂ ਬਾਅਦ ਅਦਾਰੇ ਨੂੰ ਸਰਕਾਰ ਵੱਲੋਂ ਪੂੰਜੀਗਤ ਸਮਰਥਨ ਦੀ ਜ਼ਰੂਰਤ ਹੋਵੇਗੀ, ਨਹੀਂ ਤਾਂ ਰਲੇਵੇਂ ਨਾਲ ਉਨ੍ਹਾਂ ਦਾ ਪੂੰਜੀਗਤ ਆਕਾਰ ਨਹੀਂ ਸੁਧਰੇਗਾ।’