ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਿਆ ਨੇ ਕਿਹਾ, ਲੌਕਡਾਊਨ ਨਾਲ ਕੰਮ ਠੱਪ, ਸਾਰਾ ਪੈਸਾ ਮੋੜਨ ਲਈ ਤਿਆਰ

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਨਾਜ਼ੁਕ ਸਮੇਂ ਵਿੱਚ ਦੀਵਾਲੀਆ ਕਿੰਗਫਿਸ਼ਰ ਏਅਰਲਾਇੰਸ ਵੱਲੋਂ ਉਧਾਰ ਲਏ "100 ਪ੍ਰਤੀਸ਼ਤ" ਰਾਸ਼ੀ ਮੋੜਨ ਦੀ ਉਸ ਦੀ ਪੇਸ਼ਕਸ਼ 'ਤੇ ਵਿਚਾਰ ਕਰੇ। 

 

ਮਾਲਿਆ ਭਾਰਤ ਵਿੱਚ ਲਗਭਗ 9,000 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਲੋੜੀਂਦਾ ਹੈ। ਉਸ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਉਸ ਦੀਆਂ ਸਾਰੀਆਂ ਕੰਪਨੀਆਂ ਨੇ ਭਾਰਤ ਵਿੱਚ ਕੰਮਕਾਜ ਅਤੇ ਨਿਰਮਾਣ ਬੰਦ ਕਰ ਦਿੱਤਾ ਹੈ।

 

 

ਮਾਲਿਆ ਨੇ ਟਵੀਟ ਕੀਤਾ ਕਿ ਮੈਂ ਵਾਰ ਵਾਰ ਕੇਐਫਏ ਵੱਲੋਂ ਬੈਂਕਾਂ ਤੋਂ ਉਧਾਰ ਲਈ ਗਈ ਰਕਮ ਦਾ 100 ਪ੍ਰਤੀਸ਼ਤ ਭੁਗਤਾਨ ਕਰਨ ਦਾ ਪ੍ਰਸਤਾਵ ਦਿੱਤਾ ਹੈ। ਨਾ ਤਾਂ ਬੈਂਕ ਫੰਡ ਲੈਣ ਲਈ ਤਿਆਰ ਹਨ ਅਤੇ ਨਾ ਹੀ ਈਡੀ ਇਸ ਦੇ ਅਟੈਚਮੈਂਟ ਜਾਰੀ ਕਰਨ ਲਈ ਤਿਆਰ ਹੈ। ਜੋ ਉਨ੍ਹਾਂ ਨੇ ਬੈਂਕਾਂ ਵੱਲੋਂ  ਦਾਇਰ ਕੀਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਵਿੱਤ ਮੰਤਰੀ ਮੇਰੀ ਗੱਲ ਸੁਣਨਗੇ (ਸੰਕਟ ਦੇ ਇਸ ਸਮੇਂ)।

 

ਮਾਲਿਆ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਸਾਰੇ ਦੇਸ਼ ਨੂੰ ਬੰਦ ਕਰਕੇ ਜੋ ਕੀਤਾ ਇਹ ਕਲਪਨਾਯੋਗ ਨਹੀਂ ਸੀ। ਅਸੀਂ ਇਸ ਦਾ ਸਤਿਕਾਰ ਕਰਦੇ ਹਾਂ। ਮੇਰੀਆਂ ਸਾਰੀਆਂ ਕੰਪਨੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਬੰਦ ਕਰ ਦਿੱਤਾ ਹੈ। ਸਾਰੇ ਨਿਰਮਾਣ ਵੀ ਬੰਦ ਹਨ। 
 

ਮਾਲਿਆ ਨੇ ਸਰਕਾਰੀ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਕਰਮਚਾਰੀਆਂ ਨੂੰ ਘਰ ਨਹੀਂ ਭੇਜ ਰਹੇ ਅਤੇ ਲਾਗਤ ਦਾ ਭੁਗਤਾਨ ਕਰ ਰਹੇ ਹਾਂ। ਸਰਕਾਰ ਨੂੰ ਮਦਦ ਕਰਨੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਘਰ ਰਹਿਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅਜਿਹਾ ਹੀ ਕਰ ਰਹੇ ਹਨ।
 

...................

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:carona crisis Vijay Mallya asked the Finance Minister to consider the proposal to repay the full borrowings of Kingfisher Airlines