ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਫਰਵਰੀ 2019 ਤੋਂ ATM 'ਚ ਨਹੀਂ ਪਾਈ ਜਾਵੇਗੀ ਨਕਦੀ

ATM 'ਚ ਨਹੀਂ ਪਾਈ ਜਾਵੇਗੀ ਨਕਦੀ

ਅਗਲੇ ਸਾਲ ਤੋਂ ਸ਼ਹਿਰਾਂ ਵਿੱਚ ਕਿਸੇ ਏਟੀਐਮ 'ਚ 9 ਵਜੇ ਦੇ ਬਾਅਦ ਨਕਦੀ ਨਹੀਂ ਪਾਈ ਜਾਵੇਗੀ। ਪੇਂਡੂ ਖੇਤਰਾਂ ਦੇ ਏਟੀਐਮ ਵਿਚ ਨਕਦੀ ਸ਼ਾਮ 6 ਵਜੇ ਤੱਕ  ਹੀ ਜਮ੍ਹਾਂ ਕੀਤਾ ਜਾ ਸਕੇਗੀ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਇਕ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਨਕਦੀ ਲੈ ਕੇ ਜਾ ਰਹੀਆਂ ਗੱਡੀਆਂ ਨਾਲ ਦੋ ਹਥਿਆਰਬੰਦ ਗਾਰਡ ਹੋਣਗੇ।

 

ਨਕਸਲੀ ਪ੍ਰਭਾਵਿਤ ਖੇਤਰਾਂ ਦੇ ਏ.ਟੀ.ਐਮ 'ਚ ਕੈਸ਼ ਸ਼ਾਮ 4 ਵਜੇ ਤੱਕ ਹੀ ਜਮ੍ਹਾ ਕੀਤਾ ਜਾਇਆ ਕਰੇਗਾ।  ਇਸ ਦੇ ਨਾਲ ਹੀ ਪ੍ਰਾਈਵੇਟ ਏਜੰਸੀਆਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਬੈਂਕਾਂ 'ਚ ਨਕਦ ਜਮ੍ਹਾਂ ਕਰਾਉਣਗੀਆਂ. ਨੋਟਾਂ ਨੂੰ ਸਿਰਫ ਬਖਤਰਬੰਦ ਗੱਡੀਆਂ ਵਿੱਚ ਟਰਾਂਸਪੋਰਟ ਕੀਤਾ ਜਾਵੇਗਾ।  ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ  ਇਹ ਸਭ 8 ਫਰਵਰੀ, 2019 ਤੋਂ ਪ੍ਰਭਾਵੀ ਹੋਵੇਗਾ. ਇਹ ਕਦਮ ਨਕਦ ਵੈਨ, ਕੈਸ਼ ਵਾਲਟ ਅਤੇ ਏ ਟੀ ਐਮ ਫਰਾਡ ਅਤੇ ਹੋਰ ਅੰਦਰੂਨੀ ਧੋਖਾਧੜੀ ਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਜਾ ਰਿਹਾ ਹੈ।


ਪ੍ਰਾਈਵੇਟ ਸੈਕਟਰ ਵਿਚ ਲਗਪਗ ਅੱਠ ਹਜ਼ਾਰ ਨਕਦ ਵੈਨ ਦੇਸ਼ ਵਿਚ ਕੰਮ ਕਰ ਰਹੇ ਹਨ। ਇਹਨਾਂ ਕੈਸ਼ ਵੈਨਾਂ ਦੁਆਰਾ ਲਗਭਗ 15,000 ਕਰੋੜ ਰੁਪਏ ਰੋਜ਼ਾਨਾ ਇਕੱਤਰ ਕੀਤਾ ਜਾਂਦਾ ਹੈ। ਕਈ ਵਾਰ ਪ੍ਰਾਈਵੇਟ ਏਜੰਸੀਆਂ ਪੂਰੀ ਨਕਦੀ ਆਪਣੇ ਵੈਲੇਟ ਵਿਚ ਰੱਖਦੀਆਂ ਹਨ। ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਨੌਂ ਵਜੇ ਦੇ ਬਾਅਦ ਨਾ ਤਾਂ ਨਕਦ ਏਟੀਐਮ ਵਿੱਚ ਜਮ੍ਹਾਂ ਕੀਤਾ ਜਾ ਸਕੇਗੀ ਨਾ ਹੀ ਨੋਟਾਂ ਦੀ ਆਵਾਜਾਈ ਕੀਤੀ ਜਾਵੇਗੀ। ਪੇਂਡੂ ਖੇਤਰਾਂ ਲਈ ਇਹ ਸਮਾਂ ਸ਼ਾਮੀਂ ਛੇ ਵਜੇ ਦਾ ਹੈ. ਏਜੰਸੀਆਂ ਨੂੰ ਨਕਦ ਟ੍ਰਾਂਸਪੋਰਟਦੇ ਕੰਮ ਲਈ ਲੋੜੀਂਦੀ ਗਿਣਤੀ ਵਿਚ ਸਿਖਲਾਈ ਪ੍ਰਾਪਤ ਸਟਾਫ ਦੀ ਮਦਦ ਪ੍ਰਾਪਤ ਕਰਨੀ ਪਵੇਗੀ।

 

ਹਰੇਕ ਕੈਸ਼ ਵੈਨ ਵਿੱਚ ਇੱਕ ਡ੍ਰਾਈਵਰ ਤੋਂ ਇਲਾਵਾ ਦੋ ਸੁਰੱਖਿਆ ਗਾਰਡ ਅਤੇ ਦੋ ਏਟੀਐਮ ਅਧਿਕਾਰੀ ਹੋਣੇ ਜ਼ਰੂਰੀ ਹੋਣਗੇ। ਇੱਕ ਹਥਿਆਰਬੰਦ ਗਾਰਡ ਨੂੰ ਡਰਾਈਵਰ ਨਾਲ ਅਗਲੀ ਸੀਟ ਉੱਤੇ ਬੈਠਣਾ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cash will not be uploaded in the ATMs after 9pm from february 2019