ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਬਾਰੇ ਕੇਂਦਰ ਨੇ ਸੱਦੀ ਹੰਗਾਮੀ ਮੀਟਿੰਗ

ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਬਾਰੇ ਕੇਂਦਰ ਨੇ ਸੱਦੀ ਹੰਗਾਮੀ ਮੀਟਿੰਗ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਕਰਜ਼ੇ ’ਚ ਡੁੱਬੀ ਏਅਰਲਾਈਨਜ਼ ‘ਜੈੱਟ ਏਅਰਵੇਜ਼’ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਖ਼ਾਸ ਹੰਗਾਮੀ ਮੀਟਿੰਗ ਕਰਨ ਦੀ ਹਦਾਇਤ ਜਾਰੀ ਕੀਤੀ। ਇਹ ਏਅਰਲਾਈਨਜ਼ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀਆਂ ਉਡਾਣਾਂ ਰੱਦ ਕਰਦੀ ਆ ਰਹੀ ਹੈ।

 

 

ਮੰਤਰੀ ਦੀ ਇਹ ਹਦਾਇਤ ਅਜਿਹੇ ਵੇਲੇ ਆਈ ਹੈ, ਜਦੋਂ ਜੈੱਟ ਏਅਰਵੇਜ਼ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਸ੍ਰੀ ਪ੍ਰਭੂ ਨੇ ਆਪਣੇ ਇੱਕ ਟਵੀਟ ਰਾਹੀਂ ਆਪਣੇ ਮੰਤਰਾਲੇ ਦੇ ਸਕੱਤਰ ਨੂੰ ਜੈੱਟ ਏਅਰਵੇਜ਼ ਦੀਆਂ ਉਡਾਣਾਂ ਰੱਦ ਹੋਣ, ਉਸ ਦੀਆਂ ਐਡਵਾਂਸ ਬੁਕਿੰਗਜ਼ ਦੀਆਂ ਸਮੱਸਿਆਵਾਂ, ਰੀਫ਼ੰਡਜ਼ ਤੇ ਸੁਰੱਖਿਆ ਮਾਮਲਿਆਂ ਬਾਰੇ ਇੱਕ ਹੰਗਾਮੀ ਮੀਟਿੰਗ ਕਰਨ ਦੀ ਹਦਾਇਤ ਜਾਰੀ ਕੀਤੀ।

 

 

ਸ੍ਰੀ ਪ੍ਰਭੂ ਨੇ ਸਕੱਤਰ ਨੂੰ ਤੁਰੰਤ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟਰ ਜਨਰਲ (DGCA) ਤੋਂ ਤੁਰੰਤ ਜੈੱਟ ਏਅਰਵੇਜ਼ ਦੇ ਸਾਰੇ ਮੁੱਦਿਆਂ ਬਾਰੇ ਇੱਕ ਰਿਪੋਰਟ ਲੈਣ ਲਈ ਵੀ ਆਖਿਆ ਸੀ।

 

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਜੈੱਟ ਏਅਰਵੇਜ਼ ਇੰਜੀਨੀਅਰਜ਼ ਦੀ ਐਸੋਸੀਏਸ਼ਨ ਨੇ DGCA ਨੂੰ ਲਿਖਿਆ ਸੀ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਦੇ ਬਕਾਏ ਦਿਵਾਏ ਜਾਣ ਤੇ ਉਨ੍ਹਾਂ ਨੂੰ ਮਨੋਵਿਗਿਆਨਕ ਪਰੇਸ਼ਾਨੀ ਤੋਂ ਬਚਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre convenes emergency meeting over Jet Airways crisis