ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਸੋਨੇ ’ਤੇ ਕਸਟਮ–ਡਿਊਟੀ ਘਟਾ ਕੇ ਕਰੇ 4 ਫ਼ੀ ਸਦੀ: ਜਿਊਲਰਜ਼ ਐਸਸੀਏਸ਼ਨ

ਕੇਂਦਰ ਸਰਕਾਰ ਸੋਨੇ ’ਤੇ ਕਸਟਮ–ਡਿਊਟੀ ਘਟਾ ਕੇ ਕਰੇ 4 ਫ਼ੀ ਸਦੀ: ਜਿਊਲਰਜ਼ ਐਸਸੀਏਸ਼ਨ

ਦੇਸ਼ ਦੇ ਰਤਨ ਅਤੇ ਗਹਿਣਾ ਉਦਯੋਗ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੋਨੇ ’ਤੇ ਲੱਗਣ ਵਾਲੀ ਕਸਟਮ–ਡਿਊਟੀ ਘਟਾਈ ਜਾਵੇ। ਕੇਂਦਰ ਸਰਕਾਰ ਨੇ ਵਿੱਤੀ ਸਾਲ 2019–2020 ਦਾ ਮੁਕੰਮਲ ਬਜਟ ਆਉਂਦੀ 5 ਜੁਲਾਈ ਨੂੰ ਸੰਸਦ ’ਚ ਪੇਸ਼ ਕਰਨਾ ਹੈ।

 

 

ਜਿਊਲਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਸੋਨੇ ਉੱਤੇ ਕਸਟਮ–ਡਿਊਟੀ 10 ਫ਼ੀ ਸਦੀ ਤੋਂ ਘਟਾ ਕੇ 4 ਫ਼ੀ ਸਦੀ ਕਰਨ ਦੀ ਮੰਗ ਕੀਤੀ ਹੈ। ਉਦਯੋਗ ਮੁਤਾਬਕ ਇਸ ਨਾਲ ਵੀ ਸਰਕਾਰ ਨੂੰ ਸੋਨੇ ਦੀ ਸਮੱਗਲਿੰਗ ਰੋਕਣ ਵਿੱਚ ਮਦਦ ਮਿਲੇਗੀ।

 

 

ਆਲ ਇੰਡੀਆ ਜੈੱਮ ਐਂਡ ਜਿਊਲਰੀ ਡੌਮੈਸਟਿਕ ਕੌਂਸਲ ਦੇ ਵਾਈਸ–ਚੇਅਰਮੈਨ ਸ਼ੰਕਰ ਸੈਨ ਨੇ ਕਿਹਾ ਕਿ ਅਸੀਂ ਵਿੱਤ ਮੰਤਰਾਲੇ ਤੋਂ ਇਹ ਘਟਾ ਕੇ ਚਾਰ ਫ਼ੀ ਸਦੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।

 

 

ਫ਼ਿਲਹਾਲ ਸੋਨੇ ਉੱਤੇ 10 ਫ਼ੀ ਸਦੀ ਕਸਟਮ ਡਿਊਟੀ ਲੱਗਦੀ ਹੈ।

 

 

ਸ੍ਰੀ ਸੈਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਿਸਾਬ ਲਾ ਕੇ ਪਾਇਆ ਹੈ ਕਿ ਸਰਕਾਰ ਦੀ ਆਮਦਨੀ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਸਮੱਗਲਿੰਗ ਦੀਆਂ ਗਤੀਵਿਧੀਆਂ ਵਿੱਚ ਕਮੀ ਤੋਂ ਦੂਰ ਹੋ ਜਾਵੇਗੀ ਕਿਉਂਕਿ ਉਹ ਬਹੁਤ ਦਿਲ–ਖਿੱਚਵੀਂ ਨਹੀਂ ਰਹਿ ਜਾਵੇਗੀ

 

 

ਸ੍ਰੀ ਸੈਨ ਨੇ ਕਿਹਾ ਕਿ ਇਸ ਨਾਲ ਸੋਨੇ ਦੀ ਕੀਮਤ ਵਿੱਚ ਵੀ ਕਮੀ ਆਵੇਗੀ। ਕੌਂਸਲ ਨੇ ਸਰਕਾਰ ਨੂੰ ਗਹਿਣਿਆਂ ਦੀਆਂ ਮਾਸਿਕ ਕਿਸ਼ਤਾਂ ਵਿੱਚ ਖ਼ਰੀਦਦਾਰੀ ਦੀ ਪ੍ਰਵਾਨਗੀ ਦੇਣ ਲਈ ਵੀ ਕਿਹਾ ਹੈ। ਇਸ ਵੇਲੇ RBI (ਭਾਰਤੀ ਰਿਜ਼ਰਵ ਬੈਂਕ) ਇਸ ਦੀ ਇਜਾਜ਼ਤ ਨਹੀਂ ਦਿੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre should reduce Custom Duty on Gold by 6 per cent says Jewellers Association