ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਮੋਬਾਈਲ ਗੇਮ Candy Crush ਦੇ CEO ਨੇ ਦਿੱਤਾ ਅਸਤੀਫ਼ਾ

ਮਸ਼ਹੂਰ ਮੋਬਾਈਲ ਗੇਮ ਐਪ ‘ਕੈਂਡ ਕ੍ਰਸ਼ ਸਾਗਾ’ ਨੂੰ ਬਣਾਉਣ ਵਾਲੀ ਕੰਪਨੀ ’ਕਿੰਗ’ ਦੇ ਮੁੱਖ ਕਾਰਜਕਾਰੀ ਅਫ਼ਸਰ (ਸੀਈਓ) ਰਿਕਾਡਰੇ ਜਕੋਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਮੂਲ ਕੰਪਨੀ ਐਕਟੀਵਿਜ਼ਨ ਬਿਲਜਾਰਡ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਜਕੋਨੀ ਹੁਣ ਇਸ ਕੰਪਨੀ ਦੇ ਚੇਅਰਮੈਨ ਬਣਨਗੇ।

 

 

ਇਸ ਗੇਮ ਦੀ ਲਗਭਗ 16 ਸਾਲਾਂ ਤਕ ਅਗਵਾਈ ਕਰਨ ਵਾਲੇ ਇਤਾਲਵੀ ਉਦਯੋਗਪਤੀ ਜਕੋਨੀ ਆਪਣੇ ਅਹੁਦੇ ਤੋਂ ਇਕ ਜੁਲਾਈ ਨੂੰ ਅਸਤੀਫਾ ਦੇਣਗੇ। ਹਾਲਾਂਕਿ ਕਿੰਗ ਅਤੇ ਐਕਟੀਵਿਜ਼ਨ ਬਿਲਜਾਰਡ ਦੋਵੇਂ ਕੰਪਨੀਆਂ ਦੇ ਪ੍ਰਬੰਧਕਾਂ ਦੀ ਅਗਵਾਈ ਕਰਨ ਲਈ ਕਿੰਗ ਕੰਪਨੀ ਦੇ ਚੇਅਰਮੈਨ ਦੇ ਅਹੁਦੇ ਤੇ ਬਣੇ ਰਹਿਣਗੇ।

 

 

ਇਸਦੀ ਮੂਲ ਕੰਪਨੀ ਐਕਟੀਵਿਜ਼ਨ ਬਿਲਜਾਰਡ ਪਹਿਲਾਂ ਤੋਂ ਹੀ ਸਭ ਤੋਂ ਵੱਡੀ ਗੇਮ ਪਬਲਿਸ਼ਰਜ਼ ਚੋਂ ਸੀ ਜਦੋਂ 2016 ਚ ਇਸ ਨੇ ਕਿੰਗ ਡਿਜੀਟਲ ਨੂੰ 5.9 ਅਰਬ ਡਾਲਰ ਚ ਖਰੀਦਿਆ ਸੀ। ਕੈਂਡੀ ਕ੍ਰਸ਼ ਗੇਮ ਅੱਜ ਤਕ ਦੀ ਸਭ ਤੋਂ ਜ਼ਿਆਦਾ ਲਾਭ ਕਮਾਉਣ ਵਾਲੀ ਸਮਾਰਟਫ਼ੋਨ ਐਪਾਂ ਚੋਂ ਸ਼ਾਮਲ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CEO of the popular mobile game Candy Crush developer resigns