ਇਟਲੀ ਦੀ ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਪਿਆਗਿਓ (Piaggio) ਨੇ ਚੀਨੀ ਨਕਲ ਮਾਰਨ ਵਾਲੀ ਕੰਪਨੀਆਂ ਨੂੰ ਜ਼ਬਰਦਸਤ ਸਬਕ ਸਿਖਾਇਆ ਹੈ। ਮਸ਼ਹੂਰ ਕਾਰਾਂ ਅਤੇ ਬਾਈਕ ਦੀ ਨਕਲ ਕਰਨ ਲਈ ਮਸ਼ਹੂਰ ਚੀਨੀ ਕੰਪਨੀਆਂ ਨੇ ਰੋਲਸ ਰਾਇਸ, ਬਜਾਜ ਪਲਸਰ ਤੋਂ ਟਾਟਾ ਨੈਕਸਨ ਤੱਕ ਦੀ ਨਕਲ ਬਣਾ ਦਿੱਤੀ ਹੈ। ਪਰ ਇਸ ਵਾਰ ਉਹ ਪਿਆਗਿਓ ਦੇ ਸਕੂਟਰ ਦੀ ਨਕਲ ਕਰਕੇ ਫਸ ਗਏ ਤੇ ਕੰਪਨੀ ਨੇ ਉਨ੍ਹਾਂ ਨੂੰ ਚੰਗਾ ਸੁਆਦ ਚਖਾ ਦਿੱਤਾ।
ਦਰਅਸਲ ਚੀਨ ਦੀ ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਮੋਟਲਕਸ ਅਤੇ ਡੇਅ ਮੋਟਰ ਨੇ ਪਿਆਗਿਓ ਸਕੂਟਰ ਵੇਸਪਾ ਪ੍ਰਿਮੀਰਾ ਦੀ ਨਕਲ ਕਰ ਲਈ। ਇਹੀ ਕਾਪੀ ਉਨ੍ਹਾਂ ’ਤੇ ਭਾਰੀ ਪੈ ਗਈ। ਪਿਆਗਿਓ ਨੇ ਡਿਜ਼ਾਈਨ ਦੀ ਨਕਲ ਕਰਨ ਲਈ ਕੰਪਨੀ 'ਤੇ ਮੁਕਦਮਾ ਕਰ ਦਿੱਤਾ, ਇਸ ਲੜਾਈ ਚ ਪਿਆਗੀਓ ਜਿੱਤ ਗਈ ਤੇ ਚੀਨੀ ਕੰਪਨੀ ਦੁਆਰਾ ਬਣਾਏ ਗਏ ਸਕੂਟਰ ਦਾ ਡਿਜ਼ਾਇਨ ਅਯੋਗ ਕਰਾਰ ਦੇ ਦਿੱਤਾ ਗਿਆ।
ਪਿਆਗਿਓ ਦੇ ਵੇਸਪਾ ਪ੍ਰੀਮੇਰਾ ਸਕੂਟਰ ਦੀ ਕਾਪੀ ਚੀਨੀ ਕੰਪਨੀ ਨੇ ਸਾਲ 2019 ਦੇ ਈਆਈਸੀਐਮਏ ਮੋਟਰਸਾਈਕਲ ਸ਼ੋਅ ਵਿੱਚ ਪੇਸ਼ ਕੀਤੀ ਸੀ. ਚੀਨੀ ਕੰਪਨੀ ਨੇ ਇਟਾਲੀਅਨ ਕੰਪਨੀ ਦੀ ਸ਼ਿਕਾਇਤ ਤੋਂ ਬਾਅਦ ਆਪਣਾ ਸਕੂਟਰ ਸ਼ੋਅ ਤੋਂ ਹਟਾ ਦਿੱਤਾ। ਪਰ ਪਿਆਗਿਓ ਇਥੇ ਹੀ ਨਹੀਂ ਰੁਕਿਆ। ਇਸ ਨੇ ਯੂਰਪੀਅਨ ਯੂਨੀਅਨ ਇੰਟੇਲੈਕਚੁਅਲ ਪ੍ਰਾਪਰਟੀ ਦਫਤਰ (ਈਯੂਆਈਪੀਓ) ਕੋਲ ਸ਼ਿਕਾਇਤ ਦਰਜ ਕਰਵਾਈ।
ਜਿਸ ਤੋਂ ਬਾਅਦ ਈਯੂਆਈਪੀਓ ਨੇ ਚੀਨੀ ਵਾਹਨ ਦੀ ਰਜਿਸਟਰੀ ਨੂੰ ਇਸ ਅਧਾਰ ਤੇ ਰੱਦ ਕਰ ਦਿੱਤਾ ਕਿ ਦੋਵੇਂ ਵਾਹਨ ਇਕੋ ਜਿਹੇ ਦਿਖਾਈ ਦੇ ਰਹੇ ਹਨ। ਪਿਆਗਿਓ ਨੇ ਸਾਲ 2013 ਚ ਵੇਸਪਾ ਪ੍ਰੀਮੇਵੇਰਾ ਦਾ ਡਿਜ਼ਾਈਨ ਰਜਿਸਟਰ ਕਰਵਾਇਆ ਸੀ।