ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਸਮੇਤ ਇਨ੍ਹਾਂ ਸੂਬਿਆਂ ’ਚ CNG ਹੋਈ ਮਹਿੰਗੀ, ਸਫਰ ’ਤੇ ਪਵੇਗਾ ਅਸਰ

ਦਿੱਲੀ ਅਤੇ ਉਸ ਦੇ ਆਸਪਾਸ ਦੇ ਖੇਤਰ ਚ ਸੀਐਨਜੀ ਦਾ ਮੁੱਲ ਬੁੱਧਵਾਰ ਤੋਂ ਇਕ ਰੁਪਏ ਪ੍ਰਤੀ ਕਿਲੋਗ੍ਰਾਮ ਤਕ ਵਧਾ ਦਿੱਤੇ ਗਏ ਹਨ। ਅਪ੍ਰੈਲ 2018 ਤੋਂ ਬਾਅਦ ਪਿਛਲੇ 15 ਮਹੀਨਿਆਂ ਚ ਸੀਐਨਜੀ ਦੇ ਮੁੱਲ ਚ ਇਹ 7ਵੀਂ ਵਾਰ ਵਾਧਾ ਹੋਇਆ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਦਿੱਲੀ ਚ ਸੀਐਨਜੀ ਦਾ ਮੁੱਲ 90 ਪੈਸੇ ਵਧਾ ਕੇ 46.60  ਰੁਪਏ ਪ੍ਰਤੀ ਕਿਲੋਗ੍ਰਾਮ ਜਦਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ਿਆਬਾਦ ਚ ਇਕ ਰੁਪਏ ਵਧਾ ਕੇ 52.95 ਰੁਪਏ ਪ੍ਰਤੀ ਕਿਲੋ ਹੋ ਗਿਆ।

 

ਇਸ ਪ੍ਰਕਾਰ ਹਰਿਆਣਾ ਚ ਰੇਵਾੜੀ, ਗੁਰੂਗ੍ਰਾਮ ਚ ਸੀਐਨਜੀ ਦੀ ਕੀਮਤ ਚ 95 ਪੈਸੇ ਦਾ ਵਾਧਾ ਹੋਣ ਨਾਲ ਤਾਜ਼ਾ ਮੁੱਲ 58.45 ਰੁਪਏ ਪ੍ਰਤੀ ਕਿਲੋ ਹੋ ਗਿਆ ਜਦਕਿ ਕਰਨਾਲ ਚ 55.45 ਰੁਪਏ ਹੋ ਗਿਆ। ਕੌਮੀ ਰਾਜਧਾਨੀ ਖੇਤਰ ਚ ਵਾਹਨਾਂ ਨੂੰ ਸੀਐਨਜੀ ਦੀ ਸਪਲਾਈ ਕਰਨ ਵਾਲੀ ਗੈਸ ਕੰਪਨੀ ਆਈਜੀਐਲ ਨੇ ਕਿਹਾ ਹੈ ਕਿ ਇਹ ਵਾਧਾ ਗੈਸ ਪਾਈਪਲਾਈਨ ਟਰਾਂਸਮਿਸ਼ਨ ਫੀਸ ਚ ਹਾਲ ਹੀ ਹੋਏ ਫੇਰਬਦਲ ਕਾਰਨ ਹੋਇਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CNG price hike in Delhi NCR