ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲੈਕਟ੍ਰਿਕ ਵਾਹਨਾਂ ਦੇ ਥਰਡ ਪਾਰਟੀ ਬੀਮਾ ’ਤੇ ਮਿਲੇਗੀ ਛੋਟ

ਦੇਸ਼ ਦੀ ਬੀਮਾ ਕੰਪਨੀਆਂ ਦੀ ਅਗਵਾਈ ਕਰਨ ਵਾਲੀ ਸੰਸਥਾ ਇਰਡਾ ਨੇ ਨਿਜੀ ਅਤੇ ਵਪਾਰਕ ਵਾਹਨਾਂ ਦੇ ਥਰਡ ਪਾਰਟੀ ਬੀਮੇ ਚ ਤਾਂ ਕਾਫੀ ਵਾਧਾ ਕੀਤਾ ਹੈ ਪਰ ਇਲੈਕਟ੍ਰਾਨੀਕ ਵਾਹਨਾਂ ਦੇ ਬੀਮੇ ਚ ਛੋਟ ਦਾ ਵੀ ਐਲਾਨ ਕੀਤਾ ਹੈ। ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।

 

ਇਰਡਾ ਨੇ ਇਸ ਵਾਰ ਇਲੈਕਟ੍ਰਾਨਿਕ ਵਾਹਨਾਂ ਲਈ ਵੱਖਰਾ ਵਰਗ ਬਣਾਇਆ ਹੈ। ਇਸ ਚ ਕਾਰ ਲਈ ਤਿੰਨ ਅਤੇ ਦੋ-ਪਹੀਆ ਵਾਹਨਾਂ ਲਈ ਚਾਰ ਵਰਗ ਬਣਾਏ ਹਨ ਅਤੇ ਕਿਲੋਵਾਟ ਦੇ ਆਧਾਰ ਤੇ ਇਨ੍ਹਾਂ ਦੀ ਬੀਮਾ ਰਕਮ ਤੈਅ ਕੀਤੀ ਜਾਵੇਗੀ।

 

ਇਰਡਾ ਮੁਤਾਬਕ ਹੁਣ ਕੋਈ ਵੀ ਦੋ-ਪਹੀਆ ਵਾਹਨ ਜਾਂ ਕਾਰ ਖਰੀਦਣ ਤੇ ਉਸੇ ਵਰਗ ਦੇ ਪੈਟਰੋਲ-ਡੀਜ਼ਲ ਵਾਹਨਾਂ ਦੇ ਬੀਮਾ ਮੁੱਲ ਦੇ ਮੁਕਾਬਲੇ 15 ਫੀਸਦ ਘੱਟ ਰਕਮ ਖਰਚ ਕਰਨੀ ਹੋਵੇਗੀ। ਬਸਾਂ ਨੂੰ ਵੀ ਦੋ ਵਰਗ ਚ ਵੰਡਿਆਂ ਗਿਆ ਹੈ ਜਿਸ ਚ ਸਕੂਲੀ ਬਸਾਂ ਦਾ ਟੀਪੀਪੀ 5 ਫੀਸਦ ਅਤੇ ਹੋਰਨਾਂ ਬਸਾਂ ਦਾ ਬੀਮਾ ਮੁੱਲ 10 ਫੀਸਦ ਵਧਾਇਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Concession On Third Party Premium For Electric Vehicles