ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦਾ ਅਸਰ : ਪੈਟਰੋਲ ਹੋ ਸਕਦੈ 4 ਰੁਪਏ ਤਕ ਸਸਤਾ

ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਮੰਗ ਵਿੱਚ ਭਾਰੀ ਕਮੀ ਆਈ ਹੈ। ਇੰਟਰਨੈਸ਼ਨਲ ਐਨਰਜ਼ੀ ਏਜੰਸੀ (ਆਈਈਏ) ਦਾ ਅਨੁਮਾਨ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਕੱਚੇ ਤੇਲ ਦੀ ਵਿਸ਼ਵ ਪੱਧਰੀ ਖਪਤ ਪਿਛਲੇ ਸਾਲ ਦੇ ਮੁਕਾਬਲੇ 4.35 ਲੱਖ ਬੈਰਲ ਘੱਟ ਸਕਦੀ ਹੈ। ਮੰਗ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਵੇਗੀ। 
 

ਊਰਜਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਲਾਭ ਭਾਰਤੀ ਖਪਤਕਾਰਾਂ ਨੂੰ ਮਿਲੇਗਾ। ਪਿਛਲੇ ਇੱਕ ਮਹੀਨੇ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ ਦੀ ਕਮੀ ਆਈ ਹੈ। ਪੈਟਰੋਲ ਅਗਲੇ ਦੋ ਹਫ਼ਤਿਆਂ ਵਿੱਚ 4 ਰੁਪਏ ਸਸਤਾ ਹੋ ਸਕਦਾ ਹੈ।
 

ਜੇਲ ਬ੍ਰੋਕਿੰਗ ਦੇ ਉਪ ਉਪ ਪ੍ਰਧਾਨ (ਊਰਜਾ ਅਤੇ ਕਰੰਸੀ) ਅਨੁਜ ਗੁਪਤਾ ਨੇ 'ਹਿੰਦੁਸਤਾਨ ਟਾਈਮਜ਼' ਨੂੰ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਬੇਂਟ ਕਰੂਡ ਦੀ ਕੀਮਤ 56 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 50 ਡਾਲਰ ਪ੍ਰਤੀ ਬੈਰਲ ਪਹੁੰਚ ਸਕਦੀ ਹੈ। ਉੱਧਰ ਨਿਊਯਾਰਕ ਮਰਕੇਂਟਾਈਲ ਐਕਸਚੇਂਜ (ਨਾਏਮੈਕਸ) 'ਤੇ ਅਮਰੀਕੀ ਲਾਈਟ ਕਰੂਡ 52.23 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 48 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਸਕਦੀ ਹੈ। ਇਸ ਦਾ ਲਾਭ ਭਾਰਤੀ ਤੇਲ ਬਾਜ਼ਾਰ ਨੂੰ ਮਿਲੇਗਾ। ਅਗਲੇ ਦੋ ਹਫਤਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ 'ਚ ਚਾਰ ਰੁਪਏ ਦੀ ਗਿਰਾਵਟ ਆ ਸਕਦੀ ਹੈ। ਡੀਜ਼ਲ ਦੀਆਂ ਕੀਮਤਾਂ ਵੀ ਇਸੇ ਅਨੁਪਾਤ 'ਚ ਗਿਰਾਵਟ ਆਵੇਗੀ।
 

ਆਈਈਏ ਨੇ ਆਪਣੀ ਤਾਜ਼ੀ ਰਿਪੋਰਟ ਵਿੱਚ ਸਾਲ 2020 ਦੀ ਪਹਿਲੀ ਤਿਮਾਹੀ 'ਚ ਤੇਲ ਦੀ ਮੰਗ ਦੇ ਅਨੁਮਾਨ ਨੂੰ ਪਿਛਲੇ ਸਾਲ ਨਾਲੋਂ 4.35 ਲੱਖ ਬੈਰਲ ਘਟਾ ਦਿੱਤਾ ਸੀ। ਪਿਛਲੇ ਦਹਾਕੇ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਤੇਲ ਦੀ ਸਾਲਾਨਾ ਮੰਗ 'ਚ ਗਿਰਾਵਟ ਆਵੇਗੀ। ਇਸ ਤੋਂ ਪਹਿਲਾਂ ਏਜੰਸੀ ਨੇ ਪਿਛਲੇ ਸਾਲ ਨਾਲੋਂ ਤੇਲ ਦੀ ਖਪਤ ਦੀ ਮੰਗ 'ਚ ਰੋਜ਼ਾਨਾ 8 ਲੱਖ ਬੈਰਲ ਵਾਧੇ ਦਾ ਅਨੁਮਾਨ ਲਗਾਇਆ ਸੀ।
 

ਆਈਆਈਏ ਦੇ ਅਨੁਸਾਰ 2020 ਵਿੱਚ ਪੂਰੇ ਸਾਲ ਦੌਰਾਨ ਤੇਲ ਦੀ ਮੰਗ ਵਿੱਚ ਵਾਧਾ ਸਿਰਫ 8.25 ਲੱਖ ਬੈਰਲ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਅਨੁਮਾਨ ਨਾਲੋਂ 3.65 ਲੱਖ ਬੈਰਲ ਘੱਟ ਹੈ। ਇਸ ਤਰ੍ਹਾਂ ਸਾਲ 2011 ਤੋਂ ਬਾਅਦ ਤੇਲ ਦੀ ਸਾਲਾਨਾ ਮੰਗ 'ਚ ਇਹ ਸਭ ਤੋਂ ਘੱਟ ਵਾਧਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona effect Petrol cheaper by 4 rupees crude oil has become cheaper by 20 percent in the last one month