ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਢਲੇ ਉਦਯੋਗਾਂ 'ਤੇ ਕੋਰੋਨਾ ਵਾਇਰਸ ਦਾ ਪ੍ਰਭਾਵ, ਅਪ੍ਰੈਲ ’ਚ ਉਤਪਾਦਨ 38.1% ਘੱਟ

ਕੋਰੋਨਾ ਵਾਇਰਸ ਮਹਾਮਾਰੀ ਅਤੇ 'ਲਾਕਡਾਉਨ' ਦੇ ਕਾਰਨ ਅੱਠ ਮੁੱਢਲੇ ਉਦਯੋਗਾਂ ਦੇ ਉਤਪਾਦਨ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਪਰੈਲ ਵਿੱਚ 38.1 ਫੀਸਦ ਕਮੀ ਆਈ ਹੈ। ਇਹ ਗਿਰਾਵਟ ਦਾ ਇਕ ਨਵਾਂ ਰਿਕਾਰਡ ਹੈ।

 

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਅੱਠ ਮੁੱਢਲੇ ਉਦਯੋਗਾਂ ਦੇ ਉਤਪਾਦਨ ਵਿੱਚ ਪਿਛਲੇ ਸਾਲ ਅਪ੍ਰੈਲ ਵਿੱਚ 5.2 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

 

ਇਸ ਸਾਲ ਮਾਰਚ ਚ ਅੱਠ ਵੱਡੇ ਉਦਯੋਗ; ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਖਾਦ, ਸੀਮੈਂਟ, ਸਟੀਲ ਅਤੇ ਬਿਜਲੀ ਚ 9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।

 

ਮੰਤਰਾਲੇ ਨੇ ਕਿਹਾ, "ਕੋਵਿਡ -19 ਮਹਾਂਮਾਰੀ ਦੇ ਕਾਰਨ ਅਪ੍ਰੈਲ 2020 ਦੇ ਦੌਰਾਨ ਦੇਸ਼ ਵਿਆਪੀ ਬੰਦ ਹੋਣ ਕਾਰਨ ਕੋਲਾ, ਸੀਮੈਂਟ, ਸਟੀਲ, ਕੁਦਰਤੀ ਗੈਸ, ਰਿਫਾਈਨਰੀ, ਕੱਚੇ ਤੇਲ ਸਮੇਤ ਸਾਰੇ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਘਟਿਆ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus impact on basic industries production down in April