ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : Paytm ਨੇ ਸ਼ੁਰੂ ਕੀਤੀ ਨਵੀਂ ਸੇਵਾ, ਕਰੋੜਾਂ ਗਾਹਕਾਂ ਨੂੰ ਹੋਵੇਗਾ ਲਾਭ

ਦੇਸ਼ ਦੀ ਸਭ ਤੋਂ ਵੱਡੀ ਡਿਜ਼ੀਟਲ ਭੁਗਤਾਨ ਅਤੇ ਵਿੱਤੀ ਸੇਵਾ ਕੰਪਨੀ ਪੇਟੀਐਮ (ਪੇਟੀਐਮ) ਨੇ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ ਪੇਟੀਐਮ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਨਾਲ ਭਾਈਵਾਲੀ ਕੀਤੀ ਹੈ, ਤਾਕਿ ਦੇਸ਼ ਭਰ 'ਚ ਪਟਰੌਲ ਪੰਪਾਂ ਅਤੇ ਐਲਪੀਜੀ ਸਿਲੰਡਰਾਂ ਦੀ ਡਿਲੀਵਰੀ ਸਿਸਟਮ ਨੂੰ ਡਿਜ਼ੀਟਲ ਲੈਣ-ਦੇਣ ਸਮਰੱਥ ਕੀਤਾ ਜਾ ਸਕੇ।
 

ਇਸ ਦੇ ਨਾਲ ਹੀ ਆਈਓਸੀਐਲ ਗਾਹਕ ਹੁਣ ਪੇਟੀਐਮ ਐਪ 'ਤੇ ਐਲਪੀਜੀ ਸਿਲੰਡਰ ਦੀ ਬੁਕਿੰਗ ਅਤੇ ਭੁਗਤਾਨ ਕਰ ਸਕਣਗੇ। ਆਈਓਸੀਐਲ ਦੇ ਡਿਲੀਵਰੀ ਮੁਲਾਜ਼ਮ ਡਿਲੀਵਰੀ ਸਮੇਂ ਡਿਜ਼ੀਟਲ ਲੈਣ-ਦੇਣ ਦੀ ਸਹੂਲਤ ਲਈ ਪੇਟੀਐਮ ਆਲ-ਇਨ-ਵਨ ਐਂਡਰਾਇਡ ਪੀਓਐਸ ਡਿਵਾਈਸ (Paytm All-in-One Android POS) ਅਤੇ ਆਲ-ਇਨ-ਵਨ ਕਿਊਆਰ ਕੋਡ (All-in-One QR) ਵੀ ਲੈ ਜਾਣਗੇ।
 

ਇੰਡੇਨ ਗੈਸ ਆਪਣੇ ਗਾਹਕਾਂ, ਮੁਲਾਜ਼ਮਾਂ ਅਤੇ ਚੈਨਲ ਭਾਈਵਾਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੇਟੀਐਮ ਨਾਲ ਕੰਮ ਕਰ ਰਹੀ ਹੈ ਅਤੇ ਕੋਰਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ ਕੈਸ਼ਲੈਸ ਭੁਗਤਾਨ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਸਮੇਂ ਸਾਰੇ ਇੰਡੇਨ ਸਿਲੰਡਰਾਂ ਦੀ ਡਿਲੀਵਰੀ ਕਰਨ ਵਾਲੇ ਮੁਲਾਜ਼ਮ ਮਾਸਕ, ਦਸਤਾਨੇ ਪਹਿਣ ਰਹੇ ਹਨ ਅਤੇ ਭੁਗਤਾਨ ਸਵੀਕਾਰ ਕਰਨ ਲਈ ਪੇਟੀਐਮ ਆਲ-ਇਨ-ਵਨ-ਕਿਊਆਰ ਕੋਡ ਲੈ ਰਹੇ ਹਨ।
 

ਡਿਜੀਟਲ ਰਿਕਾਰਡਿੰਗ ਅਤੇ ਸਿਲੰਡਰ ਡਿਲੀਵਰੀ ਨੂੰ ਅਪਡੇਟ ਕਰਨ ਲਈ ਪੇਟੀਐਮ ਦੀ ਪੀਓਐਸ ਮਸ਼ੀਨ ਨੂੰ ਇੰਡੇਨ ਡਿਲੀਵਰੀ ਐਪਲੀਕੇਸ਼ਨ ਦੇ ਨਾਲ ਜੋੜਿਆ ਜਾਵੇਗਾ। ਇਹ ਬਿਲ ਦੀ ਈ-ਇਨਵੋਇਸ ਅਤੇ ਫ਼ਿਜੀਕਲ ਕਾਪੀ ਵੀ ਜੈਨਰੇਟ ਕਰੇਗੀ।
 

ਆਈਓਸੀਐਲ ਦੇ ਰਿਟੇਲ ਆਊਟਲੈਟਸ ਵੀ ਪੇਟੀਐਮ ਦੀਆਂ ਸਾਰੀਆਂ ਸੇਵਾਵਾਂ ਅਤੇ ਰੁਪਏ ਕਾਰਡਸ ਨਾਲ ਪੇਟੀਐਮ ਵਾਲੇਟ ਦੀ ਅਸੀਮਿਤ ਮਨਜ਼ੂਰੀ ਲਈ ਪੇਟੀਐਮ ਦੀ ਆਲ-ਇਨ-ਵਨ ਭੁਗਤਾਨ ਸੇਵਾਵਾਂ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਪਟਰੌਲ ਪੰਪਾਂ 'ਤੇ ਪੇਟੀਐਮ ਨਾਲ ਭੁਗਤਾਨ ਕਰਨ ਵਾਲੇ ਹਰੇਕ ਗ੍ਰਾਹਕ ਨੂੰ ਆਪਣੇ ਆਪ ਹੀ IndianOil XTRAREWARDS ਲਾਇਲਟੀ ਪ੍ਰੋਗਰਾਮ ਤਹਿਤ ਪੁਆਇੰਟ ਮਿਲਣਗੇ। ਇਨ੍ਹਾਂ ਪੁਆਇੰਟਾਂ ਨੂੰ ਆਈਓਸੀਐਲ ਆਊਟਲੈਟਸ ਨਾਲ ਮੁਫ਼ਤ ਤੇਲ ਖਰੀਦਣ ਲਈ ਪੇਟੀਐਮ ਐਪ ਨਾਲ ਵਰਤਿਆ ਜਾ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus Indian Oil customers can now use Paytm to pay for LPG