ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ: ਜੀਵਨ ਬੀਮਾ ਪਾਲਿਸੀ 31 ਮਈ ਤੱਕ ਕਰਵਾ ਸਕੋਗੇ ਰੀਨਿਓ

ਲੌਕਡਾਊਨ ਵਿੱਚ ਜੀਵਨ ਬੀਮਾ ਪਾਲਸੀ ਦਾ ਪ੍ਰੀਮੀਅਮ ਜਮ੍ਹਾਂ ਨਹੀਂ ਕਰ ਸਕਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਉਹ 31 ਮਈ ਤੱਕ ਜੀਵਨ ਬੀਮੇ ਦਾ ਪ੍ਰੀਮੀਅਮ ਜਮ੍ਹਾਂ ਕਰ ਉਸ ਨੂੰ ਰੀਨਿਓ ਕਰਵਾ ਸਕਣਗੇ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏ) ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
 

ਬੀਮਾ ਰੈਗੂਲੇਟਰੀ ਨੇ ਕਿਹਾ ਹੈ ਕਿ ਇਹ ਰਾਹਤ ਉਸ ਪਾਲਿਸੀ ਲਈ ਹੈ ਜਿਸ ਦਾ ਪ੍ਰੀਮੀਅਮ ਭੁਗਤਾਨ ਮਾਰਚ ਵਿੱਚ ਹੋਣਾ ਸੀ। ਲੌਕਡਾਊਨ ਦੀ ਮਿਆਦ ਵਧਾਉਣ ਤੋਂ ਬਾਅਦ ਇਰਡਾ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਰੈਗੂਲੇਟਰੀ ਨੇ 23 ਮਾਰਚ ਅਤੇ 4 ਅਪ੍ਰੈਲ ਨੂੰ ਉਨ੍ਹਾਂ ਬੀਮਾ ਪਾਲਿਸੀਆਂ ਨੂੰ ਪ੍ਰੀਮੀਅਮ ਭੁਗਤਾਨ ਵਿੱਚ 30 ਦਿਨਾਂ ਦੀ ਵਾਧੂ ਛੋਟ ਦਾ ਐਲਾਨ ਕੀਤੀ ਸੀ ਜਿਨ੍ਹਾਂ ਦਾ ਪ੍ਰੀਮੀਅਮ ਭੁਗਤਾਨ ਮਾਰਚ ਅਤੇ ਅਪ੍ਰੈਲ ਵਿੱਚ ਹੋਣਾ ਸੀ।
 

ਆਈਆਰਡੀਏ ਨੇ ਦੱਸਿਆ ਹੈ ਕਿ ਕੋਰੋਨਾ ਨੂੰ ਰੋਕਣ ਲਈ ਤਾਲਾਬੰਦੀ 17 ਮਈ 2020 ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ, ਰੈਗੂਲੇਟਰੀ ਨੇ ਸਾਰੀਆਂ ਜੀਵਨ ਬੀਮਾ ਪਾਲਸੀਆਂ ਦੇ ਪ੍ਰੀਮੀਅਮ 31 ਮਈ ਤੱਕ ਭੁਗਤਾਨ ਕਰਨ ਦੀ ਛੋਟ ਦੇ ਦਿੱਤੀ ਹੈ। ਹਾਲਾਂਕਿ, ਬੀਮਾ ਰੈਗੂਲੇਟਰ ਨੇ ਸਾਰੇ ਪਾਲਸੀ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰੇਸ ਪੀਰੀਅਡ ਦੌਰਾਨ ਸਾਰੇ ਪ੍ਰੀਮੀਅਮਾਂ ਦਾ ਭੁਗਤਾਨ ਕਰਨ ਤਾਂ ਜੋ ਪਾਲਿਸੀ ਕਵਰ ਨੂੰ ਬਣਾਈ ਰੱਖਿਆ ਜਾ ਸਕੇ। ਇਸ ਤੋਂ ਇਲਾਵਾ, ਰੈਗੂਲੇਟਰ ਨੇ ਸਾਰੀਆਂ ਲਾਈਫ਼ ਇੰਸ਼ੋਰੈਂਸ ਕੰਪਨੀਆਂ ਨੂੰ ਪ੍ਰੀਮੀਅਮ ਅਦਾਇਗੀ ਆਨਲਾਈਨ ਕਰਨ ਦੇ ਆਦੇਸ਼ ਵੀ ਦਿੱਤੇ ਹਨ।
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CoronaVirus Lockdown Life insurance policy will be renewed by 31 May irda LIC Premium