ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ-ਵਾਇਰਸ ਦੇ ਭਾਰਤ ਸਮੇਤ ਵਿਸ਼ਵ ’ਤੇ ਪੈਣ ਵਾਲੇ ਅਸਰ ’ਤੇ ਬੋਲੇ RBI ਗਵਰਨਰ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕੰਤ ਦਾਸ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਭਾਰਤ 'ਤੇ ਸਿਰਫ ਸੀਮਿਤ ਪ੍ਰਭਾਵ ਪਵੇਗਾ ਪਰ ਚੀਨੀ ਆਰਥਿਕਤਾ ਦੇ ਆਕਾਰ ਨੂੰ ਵੇਖਦੇ ਹੋਏ ਇਸ ਦਾ ਗਲੋਬਲ ਜੀਡੀਪੀ ਅਤੇ ਵਪਾਰ 'ਤੇ ਜ਼ਰੂਰ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਰਫ ਇੱਕ ਜਾਂ ਦੋ ਖੇਤਰ ਪ੍ਰਭਾਵਿਤ ਹੋ ਸਕਦੇ ਹਨ ਪਰ ਇਨ੍ਹਾਂ ਮੁੱਦਿਆਂ ਨੂੰ ਦੂਰ ਕਰਨ ਲਈ ਵਿਕਲਪਾਂਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਚੀਨ ਫੈਲ ਰਹੇ ਘਾਤਕ ਵਾਇਰਸ ਕਾਰਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਰੁੱਕ ਜਿਹਾ ਗਿਆ ਹੈ ਤੇ ਇਸ ਦਾ ਅਸਰ ਸਮੁੱਚੇ ਉਦਯੋਗ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਦਾਸ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਦੇਸ਼ ਦਾ ਫਾਰਮਾਸਿਊਟੀਕਲ ਅਤੇ ਇਲੈਕਟ੍ਰਾਨਿਕ ਨਿਰਮਾਣ ਖੇਤਰ ਕੱਚੇ ਮਾਲ ਲਈ ਜ਼ਿਆਦਾਤਰ ਚੀਨ 'ਤੇ ਨਿਰਭਰ ਕਰਦਾ ਹੈ ਤੇ ਉਨ੍ਹਾਂ 'ਤੇ ਇਸ ਦਾ ਪ੍ਰਭਾਵ ਦਿੱਖ ਸਕਦਾ ਹੈ।

 

ਉਨ੍ਹਾਂ ਕਿਹਾ, "ਇਹ ਨਿਸ਼ਚਤ ਰੂਪ ਤੋਂ ਇੱਕ ਮੁੱਦਾ ਹੈ ਕਿ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਹਰ ਨੀਤੀ ਨਿਰਮਾਤਾਵਾਂ ਨੂੰ ਧਿਆਨ ਰੱਖਣ ਦੀ ਲੋੜ ਹੈ। ਹਰ ਨੀਤੀ ਨਿਰਮਾਤਾ, ਮੌਦਰਿਕ ਅਥਾਰਟੀ ਨੂੰ ਕੋਰੋਨਾ ਵਾਇਰਸ ਮਾਮਲੇ 'ਤੇ ਪੂਰੀ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ। ਇਹ ਸਾਲ 2003 ਵਿੱਚ ਫੈਲਿਆ ਸਾਰਜ਼ (ਸੇਵੀਅਰ ਐਕਿਊਟ ਰੈਸੀਪਰੀਅਲ ਸਿੰਡਰੋਮ) ਨਾਲੋਂ ਵੱਡਾ ਹੈ। ਉਸ ਸਮੇਂ ਚੀਨ ਦਾ ਅਰਥਚਾਰਾ ਲਗਭਗ ਇੱਕ ਫੀਸਦ ਸੁਸਤ ਪਿਆ ਸੀ।

 

ਉਨ੍ਹਾਂ ਕਿਹਾ ਕਿ ਸਾਰਸ ਦੀ ਕਰੋਪੀ ਸਮੇਂ ਚੀਨ ਛੇਵੀਂ ਸਭ ਤੋਂ ਵੱਡਾ ਅਰਥਚਾਰਾ ਸੀ ਤੇ ਇਸਨੇ ਵਿਸ਼ਵਵਿਆਪੀ ਜੀਡੀਪੀ ਦਾ ਸਿਰਫ 4.2 ਫੀਸਦ ਯੋਗਦਾਨ ਪਾਇਆ। ਇਹ ਏਸ਼ੀਆਈ ਦੇਸ਼ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਹੈ ਤੇ ਵਿਸ਼ਵ ਜੀਡੀਪੀ 16.3 ਫੀਸਦ ਯੋਗਦਾਨ ਪਾਉਂਦਾ ਹੈ। ਅਜਿਹੀ ਸਥਿਤੀ ਵਿੱਚ ਨਰਮਾਈ ਦਾ ਪ੍ਰਭਾਵ ਵਿਸ਼ਵ ਭਰ ਵਿੱਚ ਵੇਖਣ ਨੂੰ ਮਿਲੇਗਾ

 

ਉਨ੍ਹਾਂ ਕਿਹਾ, “ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਚੀਨ ਇਕ ਮਹੱਤਵਪੂਰਨ ਵਪਾਰਕ ਭਾਈਵਾਲ ਹੈ ਤੇ ਸਰਕਾਰ ਅਤੇ ਮੌਦਰਿਕ ਅਥਾਰਟੀ ਦੋਵਾਂ ਪੱਧਰਾਂ ਤੇ ਨੀਤੀ ਨਿਰਮਾਤਾ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਚੀਨੀ ਸਰਕਾਰ ਸਮੱਸਿਆ ਨੂੰ ਦੂਰ ਕਰਨ ਸਫਲ ਹੋ ਜਾਂਦੀ ਹੈ ਤਾਂ ਵਿਸ਼ਵਵਿਆਪੀ ਅਰਥਚਾਰੇ ਅਤੇ ਭਾਰਤਤੇ ਪ੍ਰਭਾਵ ਘੱਟ ਹੋਵੇਗਾ।

 

ਭਾਰਤ ਦੇ ਉਦਯੋਗ 'ਤੇ ਪੈ ਰਹੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫਾਰਮਾਸਿਊਟੀਕਲ ਸੈਕਟਰ ਚੀਨ ਤੋਂ ਕੱਚਾ ਮਾਲ ਲੈਂਦਾ ਹੈ। ਸਾਡੇ ਕੋਲ ਜੋ ਜਾਣਕਾਰੀ ਹੈ ਉਸ ਅਨੁਸਾਰ, ਜ਼ਿਆਦਾਤਰ ਫਾਰਮਾਸਿਊਟੀਕਲ ਕੰਪਨੀਆਂ ਕੱਚੇ ਮਾਲ ਨੂੰ ਹਮੇਸ਼ਾਂ ਤਿੰਨ ਤੋਂ ਚਾਰ ਮਹੀਨਿਆਂ ਲਈ ਰੱਖਦੀਆਂ ਹਨ। ਇਸ ਲਈ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਦੇ ਯੋਗ ਹੋਣਾ ਚਾਹੀਦਾ ਹੈ।

 

ਦਾਸ ਨੇ ਕਿਹਾ ਕਿ ਇਸ ਤੋਂ ਇਲਾਵਾ ਮੋਬਾਈਲ ਹੈਂਡਸੈੱਟ, ਟੀਵੀ ਸੈੱਟ ਅਤੇ ਕੁਝ ਹੋਰ ਇਲੈਕਟ੍ਰਾਨਿਕ ਉਤਪਾਦਾਂ ਦੇ ਮਾਮਲੇ ਵਿੱਚ ਭਾਰਤ ਚੀਨਤੇ ਨਿਰਭਰ ਹੈ। ਪਰ ਇਹ ਮਹੱਤਵਪੂਰਨ ਹੈ ਕਿ ਸਾਡੇ ਨਿਰਮਾਤਾ ਕੱਚੇ ਮਾਲ ਦੇ ਵਿਕਲਪਕ ਸਰੋਤਾਂ ਦਾ ਉਤਪਾਦਨ ਕਰਨ ਦੇ ਯੋਗ ਹੋਏ ਹਨ। ਇਸ ਖਤਰਨਾਕ ਵਾਇਰਸ ਦੇ ਕਾਰਨ ਚੀਨ ਦੇ 11 ਪ੍ਰਾਂਤਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

 

ਇਸ ਦੌਰਾਨ ਬੁੱਧਵਾਰ ਨੂੰ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਨੂੰ ਪਾਰ ਕਰ ਗਈ। ਇਸ ਬੀਮਾਰੀ ਕਾਰਨ 136 ਹੋਰ ਮੌਤਾਂ ਹੋ ਗਈਆਂ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ 74,185 ਹੋ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus outbreak to have limited impact on India says RBI Governor shaktikant das