ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਾਂ ਅਤੇ ਸਿੱਕਿਆਂ 'ਤੇ ਵੀ ਕੋਰੋਨਾ ਵਾਇਰਸ ਦਾ ਖਤਰਾ, ਇੰਝ ਕਰੋ ਆਪਣਾ ਬਚਾਅ

ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਵਿਚਕਾਰ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਨੇ ਲੋਕਾਂ ਨੂੰ ਨੋਟਾਂ ਜਾਂ ਸਿੱਕਿਆਂ ਦੇ ਲੈਣ-ਦੇਣ ਤੋਂ ਬਾਅਦ ਹੱਥ ਧੋਣ ਦੀ ਅਪੀਲ ਕੀਤੀ ਹੈ। ਆਈਬੀਏ ਨੇ ਗਾਹਕਾਂ ਨੂੰ ਕਿਹਾ ਕਿ ਜਿੱਥੇ ਤਕ ਸੰਭਵ ਹੋ ਸਕੇ ਤਾਂ ਲੈਣ-ਦੇਣ ਲਈ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰੋ ਅਤੇ ਬੈਂਕਾਂ 'ਚ ਜਾਣ ਤੋਂ ਬਚੋ।
 

ਆਈਬੀਏ ਨੇ ਕਿਹਾ ਕਿ ਅਜਿਹਾ ਕਰਨ 'ਤੇ ਬੈਂਕਾਂ ਦੇ ਗਾਹਕਾਂ ਨੂੰ ਸਿੱਧੇ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਲਈ ਜ਼ੋਖਮ ਪੈਦਾ ਹੋ ਸਕਦਾ ਹੈ। ਆਈਬੀਏ ਨੇ ਇੱਕ ਜਨਤਕ ਅਪੀਲ 'ਚ ਕਿਹਾ ਕਿ ਪ੍ਰਤੱਖ ਬੈਂਕਿੰਗ ਲੈਣ-ਦੇਣ, ਮੁਦਰਾ ਦੀ ਗਿਣਤੀ, ਆਧਾਰ ਅਧਾਰਿਤ ਭੁਗਤਾਨ ਪ੍ਰਣਾਲੀ ਨਾਲ ਲੈਣ-ਦੇਣ ਕਰਨ ਤੋਂ ਪਹਿਲਾਂ ਅਤੇ ਬਾਅਧ 'ਚ ਘੱਟੋ-ਘੱਟ 20 ਸੈਕਿੰਟ ਲਈ ਆਪਣੇ ਹੱਥ ਸਾਬਣ ਨਾਲ ਧੋਵੋ।
 

ਇੰਡੀਅਨ ਬੈਂਕ ਐਸੋਸੀਏਸ਼ਨ ਨੇ 'ਕੋਰੋਨਾ ਸੇ ਡਰੋ ਨਾ, ਡਿਜ਼ੀਟਲ ਕਰੋ ਨਾ' ਦੇ ਨਾਅਰੇ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬੈਂਕ ਐਸੋਸੀਏਸ਼ਨ ਲੋਕਾਂ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਆਈਬੀਏ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਮੈਂਬਰ ਬਗੈਰ ਰੋਕ ਬੈਂਕ ਸੇਵਾਵਾਂ ਜਾਰੀ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜ ਪੈਣ 'ਤੇ ਹੀ ਬੈਂਕ ਜਾਣ।
 

ਯੂਨੀਅਨ ਨੇ ਕਿਹਾ ਕਿ ਸਾਡੇ ਮੁਲਾਜ਼ਮ ਵੀ ਉਸੇ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਜਿਸ ਤਰ੍ਹਾਂ ਤੁਸੀਂ ਸਾਰੇ ਲੋਕ ਸਾਹਮਣਾ ਕਰ ਰਹੇ ਹੋ। ਇਸ ਲਈ ਸਾਨੂੰ ਤੁਹਾਡੀ ਮਦਦ ਦੀ ਵੀ ਲੋੜ ਹੈ। ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਗੈਰ-ਜ਼ਰੂਰੀ ਬੈਂਕਿੰਗ ਸੇਵਾਵਾਂ, ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਇਲੈਕਟ੍ਰਾਨਿਕ ਭੁਗਤਾਨ ਵਿਕਲਪ ਜਿਵੇਂ ਕਿ ਆਰਟੀਜੀਐਸ ਅਤੇ ਐਨਈਐਫਟੀ ਦਾ ਲਾਭ ਲਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Wash hands after handling currency notes IBA