ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੀ ਆਲੋਚਨਾ ਮਲੇਸ਼ੀਆ ਨੂੰ ਇੰਝ ਪੈ ਗਈ ਮਹਿੰਗੀ

ਮੋਦੀ ਸਰਕਾਰ ਦੀ ਆਲੋਚਨਾ ਮਲੇਸ਼ੀਆ ਨੂੰ ਇੰਝ ਪੈ ਗਈ ਮਹਿੰਗੀ

ਭਾਰਤ ਸਰਕਾਰ ਨੇ ਮਲੇਸ਼ੀਆ ਦੇ ਰੀਫ਼ਾਈਂਡ ਪਾਮ ਆਇਲ (ਖਜੂਰ ਦਾ ਤੇਲ) ਤੇ ਪਾਮੋਲੀਨ ਦੀ ਦਰਾਮਦ ’ਤੇ ਰੋਕ ਲਾ ਦਿੱਤੀ ਹੈ। ਖ਼ਬਰ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਕਦਮ ਮਲੇਸ਼ੀਆ ਵੱਲੋਂ ਕਸ਼ਮੀਰ ਤੇ ਨਾਗਰਿਕਤਾ ਸੋਧ ਕਾਨੂੰਨ (CAA) ਉੱਤੇ ਮੋਦੀ ਸਰਕਾਰ ਦੀ ਆਲੋਚਨਾ ਦੇ ਜਵਾਬ ਵਿੱਚ ਉਠਾਇਆ ਗਿਆ ਹੈ। ਉਂਝ ਕੱਚੇ ਪਾਮ ਤੇਲ ਦੀ ਦਰਾਮਦ ਮਲੇਸ਼ੀਆ ਤੋਂ ਜਾਰੀ ਰਹੇਗੀ।

 

 

ਵਣਜ ਤੇ ਉਦਯੋਗ ਮੰਤਰਾਲੇ ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਮਲੇਸ਼ੀਆ ਤੋਂ ਰੀਫ਼ਾਈਂਡ ਪਾਮ ਆਇਲ ਦੀ ਦਰਾਮਦ ਨੂੰ ‘ਮੁਕਤ’ ਤੋਂ ਹਟਾ ਕੇ ‘ਪਾਬੰਦੀਸ਼ੁਦਾ’ ਵਰਗ ਵਿੱਚ ਰੱਖਿਆ ਗਿਆ ਹੈ।

 

 

ਇਹ ਹੁਕਮ ਇੱਕ ਤਰ੍ਹਾਂ ਮਲੇਸ਼ੀਆ ਤੋਂ ਰੀਫ਼ਾਈਂਡ ਆਇਲ ਦੀ ਦਰਾਮਦ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਾਲ ਹੀ ਸਬੰਧਤ ਹੈ। ਇਸ ਨਾਲ ਮਲੇਸ਼ੀਆ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ।

 

 

ਮਲੇਸ਼ੀਆ ਹਾਲੇ ਭਾਰਤ ਵਿੱਚ ਰੀਫ਼ਾਈ਼ਡ ਪਾਮ ਆਇਲ ਤੇ ਪਾਮੋਲੀਨ ਦਾ ਮੁੱਖ ਸਪਲਾਇਰ ਹੈ। ਮਲੇਸ਼ੀਆ ਤੋਂ ਦਰਾਮਦ ਉੱਤੇ ਰੋਕ ਲਾਉਣ ਦਾ ਸਭ ਤੋਂ ਵੱਧ ਫ਼ਾਇਦਾ ਇੰਡੋਨੇਸ਼ੀਆ ਨੂੰ ਹੋਵੇਗਾ; ਜੋ ਭਾਰਤ ਵਿੱਚ ਕੱਚੇ ਪਾਮ ਆਇਲ ਦਾ ਸਭ ਤੋਂ ਵੱਡਾ ਸਪਲਾਇਰ ਹੈ। ਪਾਮੋਲੀਨ ਦੀ ਵਰਤੋਂ ਖਾਣਾ ਪਕਾਉਣ ਦੇ ਤੇਲ ਵਜੋਂ ਕੀਤੀ ਜਾਂਦੀ ਹੈ।

 

 

ਚੇਤੇ ਰਹੇ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਪਿੱਛੇ ਜਿਹੇ ਕਸ਼ਮੀਰ ਤੇ ਸੀਏਏ ਬਾਰੇ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ। ਸ੍ਰੀ ਮਹਾਤਿਰ ਨੇ ਪਿਛਲੇ ਵਰ੍ਹੇ ਅਕਤੂਬਰ ’ਚ ਕਿਹਾ ਸੀ ਕਿ ਭਾਰਤ ਨੇ ਕਸ਼ਮੀਰ ’ਤੇ ਕਬਜ਼ਾ ਕੀਤਾ ਹੋਇਆ ਹੈ।

 

 

ਫਿਰ ਬੀਤੇ ਦਸੰਬਰ ਮਹੀਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਸ਼ਾਂਤੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਭਾਰਤ ਸਰਕਾਰ ਨੇ ਇਸੇ ਹਫ਼ਤੇ ਪਾਮ ਆਇਲ ਰੀਫ਼ਾਈਨਰਜ਼ ਤੇ ਕਾਰੋਬਾਰੀਆਂ ਨੂੰ ਗ਼ੈਰ–ਰਸਮੀ ਸਲਾਹ ਦਿੱਤੀ ਸੀ ਕਿ ਉਹ ਮਲੇਸ਼ੀਆ ਤੋਂ ਪਾਮ ਆਇਲ ਖ਼ਰੀਦਣ ਤੋਂ ਬਚਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Criticism of Modi Govt gone dearer for Malaysia