ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਕ ਮੰਦੀ ਦੇ ਖ਼ਦਸ਼ੇ ਕਾਰਨ ਕੱਚੇ ਤੇਲ ਦਾ ਮੁੱਲ ਡਿਗਿਆ

ਵੱਡੇ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਅਤੇ ਆਰਥਕ ਮੰਦੀ ਦੇ ਖਦਸ਼ੇ ਵਧਣ ਕਾਰਨ ਕੱਚੇ ਤੇਲ ਚ ਸੋਮਵਾਰ ਨੂੰ 1 ਫੀਸਦ ਦੀ ਗਿਰਾਵਟ ਆਈ। ਇਹ 61.33 ਡਾਲਰ ਪ੍ਰਤੀ ਬੈਰਲ ਤੇ ਰਿਹਾ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦਾ ਉਦਯੋਗਿਕ ਉਤਪਾਦਨ 17 ਸਾਲ ਦੇ ਸਭ ਤੋਂ ਹੇਠਲੇ ਪੱਧਰ ਤੇ ਪੁੱਜ ਗਿਆ ਹੈ।

 

ਭਾਰਤ ਦੁਆਰਾ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਕਸ ਲਗਾਏ ਜਾਣ ਨਾਲ ਵੀ ਬਾਜ਼ਾਰ ’ਤੇ ਅਸਰ ਪਿਆ ਹੈ। ਇਸ ਨਾਲ ਆਲਮੀ ਊਰਜਾ ਏਜੰਸੀ ਅਤੇ ਹੋਰਨਾਂ ਤੇਲ ਮਾਹਰਾਂ ਨੇ ਮੰਗ ਚ ਕਾਫੀ ਘਾਟ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ।

 

ਓਮਾਨ ਦੀ ਖਾੜੀ ਚ ਤੇਲ ਟੈਂਕਰਾਂ ਤੇ ਹਮਲੇ ਦੀ ਕੀਮਤਾਂ ਨੂੰ ਰੋਕਣ ਚ ਅਸਮਰਥ ਰਹੇ ਹਨ। ਤੇਲ ਦੇ ਡਿਗਦੇ ਮੁੱਲ ਵਿਚਾਲੇ ਓਪੈਕ ਦੇਸ਼ਾਂ ਦੀ ਬੈਠਕ ਜੁਲਾਈ ਚ ਹੋ ਸਕਦੀ ਹੈ, ਜਿਸ ਚ ਉਤਪਾਦਨ ਚ ਕਟੌਤੀ ਵਧਣ ਜਾਂ ਕਾਇਮ ਰੱਖਣ ਦਾ ਫੈਸਲਾ ਹੋ ਸਕਦਾ ਹੈ। ਓਪੈਕ ਅਤੇ ਰੂਸ ਨੇ ਜਨਵਰੀ ਤੋਂ ਤੇਲ ਸਪਲਾਈ ਚ ਰੋਜ਼ਾਨਾ 12 ਲੱਖ ਬੈਰਲ ਦੀ ਕਟੌਤੀ ਕੀਤੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crude Oil Price Down After Economic Recession Risk