ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਅਲੀ ਸਾਮਾਨ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ 'ਤੇ ਹਾਈ ਕੋਰਟ ਸਖ਼ਤ

 ਜਾਅਲੀ ਸਾਮਾਨ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ 'ਤੇ ਹਾਈ ਕੋਰਟ ਸਖ਼ਤ

ਦਿੱਲੀ ਹਾਈ ਕੋਰਟ ਨੇ ਇੱਕ ਈ-ਕਾਮਰਸ ਕੰਪਨੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਸਦੇ ਪਲੇਟਫਾਰਮ 'ਤੇ ਵਿਕਰੀ ਲਈ ਰੱਖਿਆ ਗਿਆ ਸਾਮਾਨ ਅਸਲੀ ਹੋਵੇ। ਅਦਾਲਤ ਨੇ ਈ-ਕਾਮਰਸ ਕੰਪਨੀਆਂ ਦੀਆਂ ਵੈੱਬਸਾਈਟਾਂ 'ਤੇ ਪ੍ਰਸਿੱਧ ਬ੍ਰਾਂਡਾਂ ਦਾ ਜਾਅਲੀ ਮਾਲ ਵੇਚਣ ਦੇ ਮਾਮਲਿਆਂ ਉੱਤੋੇ ਇਹ ਕਦਮ ਚੁੱਕਿਆ ਹੈ। ਜੱਜ ਪ੍ਰਤਿਭਾ ਐਮ. ਸਿੰਘ ਨੇ ਨਿਰਦੇਸ਼ ਜਾਰੀ ਕੀਤਾ ਤੇ ਕਿਹਾ ਕਿ ਟਰੇਡਮਾਰਕ ਮਾਲਕਾਂ ਦੇ ਸਾਹਮਣੇ ਈ-ਕਾਮਰਸ ਦੀ ਦੁਨੀਆ ਵਿੱਚ ਚੁਣੌਤੀਆਂ ਹਨ, ਕਿਉਂਕਿ ਨਿਯਮਾਂ ਦੀ ਉਲੰਘਣਾ ਕਰਕੇ ਉਤਪਾਦ ਵੇਚਣ ਵਾਲੇ ਵਿਕਰੇਤਾ ਈ-ਕਾਮਰਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਾਈਟਾਂ ਜਾਅਲੀ ਵਸਤਾਂ ਵੇਚਣ ਜਾਂ ਵੇਚਣ ਦਾ ਪ੍ਰਚਾਰ ਕਰਨ ਵਰਗੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ।

 

ਜੱਜ ਨੇ ਕਿਹਾ ਕਿ ਈ-ਕਾਮਰਸ ਦੀ ਦੁਨੀਆ ਵਿੱਚ ਜੋ ਨਕਲੀ ਮਾਲ ਵੇਚਦਾ ਹੈ, ਉਹ ਵੈੱਬਸਾਈਟ ਦੀ ਵੈਧਤਾ ਦਾ ਸਹਾਰਾ ਲੈਂਦਾ ਹੈ। ਅਦਾਲਤ ਨੇ ਕਿਹਾ ਕਿ  ਜੇਕਰ ਈ-ਕਾਮਰਸ ਵੈੱਬਸਾਈਟਾਂ ਤੇ ਆਨਲਾਈਨ ਬਾਜ਼ਾਰ ਕਈ ਛੋਟਾਂ ਦਾ ਫਾਇਦਾ ਉਠਾਉਣਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਧਿਆਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ।

 

ਬੈਂਚ ਨੇ ਕਿਹਾ ਹੈ ਕਿ ਟ੍ਰੇਡਮਾਰਕ ਉਲੰਘਣਾ ਬਾਰੇ ਪਟੀਸ਼ਨ ਔਰਤਾਂ ਦੇ ਜੁੱਤੇ ਤੇ ਚੂੜੀਆਂ ਦੇ ਲਗਜ਼ਰੀ ਬ੍ਰਾਂਡ ਵੱਲੋਂ ਪਾਈ ਗਈ ਹੈ। ਪਟੀਸ਼ਨ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰਤ 'ਚ ਕੰਮ ਕਰ ਰਹੀਆਂ ਈ-ਕਾਮਰਸ  ਕੰਪਨੀਆਂ ਉਨ੍ਹਾਂ ਦੀ ਕੰਪਨੀ ਦੇ ਨਾਂ 'ਤੇ ਨਕਲੀ ਮਾਲ ਵੇਚ ਰਹੀਆਂ ਹਨ।

 

ਪਟੀਸ਼ਨ 'ਤੇ ਵਿਚਾਰ ਕਰਦੇ ਹੋਏ, ਅਦਾਲਤ ਨੇ ਸਮਾਨ ਵੇਚਣ ਵਾਲੇ ਨਾਲ ਸੰਪਰਕ ਕਰਨ ਤੋਂ ਇਲਾਵਾ ਵੈੱਬਸਾਈਟ ਡੀਲਰ ਦੇ ਡਾਟਾ ਦੀ ਮੰਗ ਕੀਤੀ। ਈ-ਕਾਮਰਸ ਕੰਪਨੀ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਜੋ ਚੀਜ਼ਾਂ ਵੇਚ ਰਹੇ ਹਨ ਉਹ ਪੂਰੀ ਤਰ੍ਹਾਂ ਨਾਲ ਅਸਲੀ ਤੇ ਸਹੀ ਹੋਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi High Court strict to online companies says do not sell fake things