ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਧਨ–ਤੇਰਸ ਮੌਕੇ ਸੋਨੇ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਘਟਣ ਦੇ ਆਸਾਰ

ਐਤਕੀਂ ਧਨ–ਤੇਰਸ ਮੌਕੇ ਸੋਨੇ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਘਟਣ ਦੇ ਆਸਾਰ

ਸੋਨਾ ਮਹਿੰਗਾ ਹੋਣ ਕਾਰਨ ਉਸ ਦੀ ਮੰਗ ਹੁਣ ਬਹੁਤ ਘਟ ਗਈ ਹੈ। ਇਸੇ ਲਈ ਇਸ ਵਰ੍ਹੇ ਧਨ ਤੇਰਸ ਮੌਕੇ ਸੋਨੇ ਦੀ ਖ਼ਰੀਦਦਾਰੀ ਪਿਛਲੇ ਸਾਲ ਦੇ ਮੁਕਾਬਲੇ ਘਟ ਕੇ ਅੱਧੀ ਰਹਿ ਸਕਦੀ ਹੈ। ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਇਸ ਵਰ੍ਹੇ ਤਿਉਹਾਰੀ ਮੌਸਮ ਵਿੱਚ ਉੱਚੇ ਭਾਅ ਉੱਤੇ ਮੰਗ ਕਮਜ਼ੋਰ ਰਹਿਣ ਕਾਰਨ ਪਿਛਲੇ ਸਾਲਾਂ ਵਾਲੀ ਰੌਣਕ ਨਹੀਂ ਹੈ।

 

 

ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰੇਂਦਰ ਮਹਿਤਾ ਨੇ ਦੱਸਿਆ ਕਿ ਧਨ–ਤੇਰਸ ਮੌਕੇ ਦੇਸ਼ ਭਰ ਵਿੱਚ ਲਗਭਗ 40 ਟਨ ਸੋਨੇ ਦੀ ਖ਼ਰੀਦਦਾਰੀ ਹੁੰਦੀ ਹੈ ਪਰ ਇਸ ਵਰ੍ਹੇ ਮੰਗ ਕਮਜ਼ੋਰ ਰਹਿਣ ਕਾਰਨ ਖ਼ਰੀਦਦਾਰੀ 50 ਫ਼ੀ ਸਦੀ ਘਟ ਸਕਦੀ ਹੈ।

 

 

ਸ੍ਰੀ ਸੁਰੇਂਦਰ ਮਹਿਤਾ ਨੇ ਦੱਸਿਆ ਕਿ ਉੱਚੀ ਕੀਮਤ ਉੱਤੇ ਮੰਗ ਘਟਣ ਤੇ ਦਰਾਮਦ ਫ਼ੀਸ ਵਿੱਚ ਵਾਧਾ ਹੋਣ ਕਾਰਨ ਬੀਤੇ ਮਹੀਨੇ ਸਤੰਬਰ ’ਚ ਸੋਨੇ ਦੀ ਦਰਾਮਦ ਘਟ ਕੇ 26 ਟਨ ਰਹਿ ਗਈ; ਜਦ ਕਿ ਪਿਛਲੇ ਸਾਲ ਇਸੇ ਮਹੀਨੇ ਭਾਰਤ ਨੇ 81.71 ਟਨ ਸੋਨੇ ਦੀ ਦਰਾਮਦ ਕੀਤੀ ਸੀ।

 

 

ਇਸ ਪ੍ਰਕਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ ਸਤੰਬਰ ’ਚ ਸੋਨੇ ਦੀ ਦਰਾਮਦ 68.18 ਫ਼ੀ ਸਦੀ ਘਟ ਗਈ। ਸੋਨੇ ਦੀ ਦਰਾਮਦ ਘਟਣ ਦਾ ਕਾਰਣ ਪੁੱਛੇ ਜਾਣ ’ਤੇ ਸ੍ਰੀ ਮਹਿਤਾ ਨੇ ਕਿਹਾ ਕਿ ਸਰਕਾਰ ਨੇ ਦਰਾਮਦ ਫ਼ੀਸ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਸੋਨੇ ਦੀ ਦਰਾਮਦ ਮਹਿੰਗੀ ਹੋ ਗਈ ਹੈ। ਸਰਕਾਰ ਨੇ ਇਸ ਵਰ੍ਹੇ ਜੁਲਾਈ ’ਚ ਪੇਸ਼ ਕੀਤੇ ਸਾਲ 2019–2020 ਦੇ ਆਮ ਬਜਟ ਵਿੱਚ ਮਹਿੰਗੀਆਂ ਧਾਤਾਂ ਉੱਤੇ ਦਰਾਮਦ ਫ਼ੀਸ 10 ਫ਼ੀ ਸਦੀ ਤੋਂ ਵਧਾ ਕ 12.5 ਫ਼ੀ ਸਦੀ ਕਰ ਦਿੱਤੀ।

 

 

ਸ੍ਰੀ ਮਹਿਤਾ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦਾ ਭਾਅ ਵੱਧ ਰਹਿਣ ਕਾਰਨ ਮੰਗ ਕਮਜ਼ੋਰ ਹੈ। ਘਰੇਲੂ ਬਾਜ਼ਾਰ ਵਿੱਚ ਵੀ ਤਿਉਹਾਰਾਂ ਦੇ ਬਾਵਜੂਦ ਮੰਗ ਪਹਿਲਾਂ ਵਰਗੀ ਨਹੀਂ ਹੈ। ਇਨ੍ਹਾਂ ਦਿਨਾਂ ਵਿੱਚ ਸਿਰਫ਼ ਤਿਉਹਾਰਾਂ ਕਾਰਨ ਹੀ ਨਹੀਂ, ਸਗੋਂ ਵਿਆਹਾਂ ਦੇ ਜ਼ੋਰ ਕਾਰਨ ਵੀ ਸੋਨੇ ਦੀ ਮੰਗ ਵਧ ਜਾਂਦੀ ਹੈ ਪਰ ਫਿਰ ਵੀ ਐਤਕੀਂ ਮੰਗ ਘੱਟ ਹੈ।

 

 

ਬੀਤੇ ਸ਼ੁੱਕਰਵਾਰ ਮੁੰਬਈ ’ਚ 22 ਕੈਰੇਟ ਸੋਨੇ ਦਾ ਭਾਅ 39,190 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਦਾ 39,340 ਰੁਪਏ ਸੀ। ਸਰਾਫ਼ਾ ਬਾਜ਼ਾਰ ਵਿੱਚ ਇਹ ਕੀਮਤ 40,000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਚਲੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Demand for Gold may be reduced on Dhan Teras in comparison to last year