ਸੋਮਵਾਰ ਦੀ ਸ਼ਾਮ ਨੂੰ ਵਿੱਤ ਮੰਤਰਾਲੇ ਨੇ ਦੇਨਾ ਬੈਂਕ, ਵਿਜੇ ਬੈਂਕ ਅਤੇ ਬੈਂਕ ਆਫ ਬੜੋਦਾ ਨੂੰ ਮਿਲਾਉਣ ਦੀ ਇਕ ਵੱਡੀ ਘੋਸ਼ਣਾ ਕੀਤੀ ਹੈ।
ਵਿੱਤੀ ਸੇਵਾਵਾਂ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ, ਦੇਨਾ ਬੈਂਕ, ਵਿਜਯਾ ਬੈਂਕ, ਬੈਂਕ ਆਫ਼ ਬੜੋਦਾ ਨੂੰ ਇੱਕ ਬਣਾ ਦਿੱਤਾ ਜਾਵੇਗਾ. ਤਿੰਨੀਂ ਬੈਕਾਂ ਦੇ ਮਿਲਣ ਨਾਲ ਦੇਸ਼ ਵਿੱਚ ਤੀਜਾ ਸਭ ਤੋਂ ਵੱਡਾ ਬੈਂਕ ਹੋਂਦ ਵਿੱਚ ਆਵੇਗਾ।
ਇਸ ਦੇ ਨਾਲ ਹੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਬਜਟ ਵਿੱਚ ਸਰਕਾਰ ਨੇ ਐਲਾਨ ਕੀਤਾ ਸੀ ਕਿ ਬੈਂਕਾਂ ਦਾ ਰਲੇਵਾਂ ਸਾਡੇ ਏਜੰਡੇ 'ਤੇ ਸੀ ਅਤੇ ਇਸ ਫੈਸਲੇ ਨਾਲ ਅਸੀਂ ਪਹਿਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੈਂਕਾਂ ਦੇ ਕਰਮਚਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਉਨ੍ਹਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।