ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ

ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ

ਤਿੰਨ ਦਿਨਾਂ ਤੋਂ ਬਾਅਦ ਡੀਜਲ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਪੈਟਰੋਲ ਦੀ ਕੀਮਤ ਸਥਿਰ ਰਹੀਆਂ। ਤੇਲ ਵਪਾਰ ਕੰਪਨੀਆਂ ਨੇ ਇਕ ਦਿਨ ਪਹਿਲਾਂ ਹੀ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ, ਜਿਸਦੇ ਬਾਅਦ ਹੁਣ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

 

ਪੈਟਰੋਲ ਦੇ ਭਾਅ ਦਿੱਲੀ ਅਤੇ ਕੋਲਕਾਤਾ ਵਿਚ ਅੱਠ ਪੈਸੇ, ਜਦੋਂ ਕਿ ਮੁੰਬਈ ਅਤੇ ਚੇਨਈ ਵਿਚ ਨੌ ਪੈਸੇ ਪ੍ਰਤੀ ਲੀਟਰ ਵਧ ਗਏ ਹਨ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ : 73 ਰੁਪਏ, 75.02 ਰੁਪਏ, 78.57 ਰੁਪਏ ਅਤੇ 75.77 ਰੁਪਏ ਪ੍ਰਤੀ ਲੀਟਰ ਰਹੇ। ਹਾਲਾਂਕਿ ਚਾਰਾਂ ਮਹਾਨਗਰਾਂ ਵਿਚ ਡੀਜਲ ਦੀਆਂ ਕੀਮਤਾਂ ਵਧਕੇ ਕ੍ਰਮਵਾਰ : 66.39 ਰੁਪਏ, 68.13 ਰੁਪਏ, 69.49 ਰੁਪਏ ਅਤੇ 70.10 ਰੁਪਏ ਪ੍ਰਤੀ ਲੀਟਰ ਬਣੀਆਂ ਰਹੀਆਂ।

 

ਤੇਲ ਵਪਾਰ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪੈਟਰੋਲ ਦੇ ਭਾਅ ਵਿਚ ਸੱਤ ਪੈਸੇ, ਜਦੋਂ ਕਿ ਚੇਨਈ ਵਿਚ ਅੱਠ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।