ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਰਿਕਾਰਡ ਉਚਾਈ `ਤੇ ਪਹੁੰਚੀਆਂ ਡੀਜਲ ਦੀਆਂ ਕੀਮਤਾਂ

ਦਿੱਲੀ `ਚ ਰਿਕਾਰਡ ਉਚਾਈ `ਤੇ ਪਹੁੰਚੀਆਂ ਡੀਜਲ ਦੀਆਂ ਕੀਮਤਾਂ

ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕੋਲਕਾਤਾ ਅਤੇ ਚੇਨਈ `ਚ ਸੋਮਵਾਰ ਨੂੰ ਡੀਜਲ ਦੀਆਂ ਕੀਮਤਾਂ ਰਿਕਾਰਡ ਉਚ ਪੱਧਰ `ਤੇ ਪਹੁੰਚ ਗਈਆਂ। ਹਾਲਾਂਕਿ, ਮੁੰਬਈ `ਚ ਰਿਕਾਰਡ ਉਚਾਈ 80.10 ਰੁਪਏ ਲੀਟਰ ਤੋਂ ਹੇਠ ਰਹੀ। ਪੈਟਰੋਲ ਦੀਆਂ ਕੀਮਤਾਂ ਸੋਮਵਾਰ ਨੂੰ ਦੇਸ਼ ਦੇ ਚਾਰ ਪ੍ਰਮੁੱਖ ਮਹਾਨਗਰਾਂ `ਚ ਸਥਿਰ ਸੀ।


ਦਿੱਲੀ `ਚ ਡੀਜਲ 75.46 ਰੁਪਏ ਲੀਟਰ, ਕੋਲਕਾਤਾ `ਚ 77.31 ਰੁਪਏ ਲੀਟਰ ਅਤੇ ਚੇਨਈ `ਚ 79.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਮੁੰਬਈ `ਚ 79.11 ਰੁਪਏ ਪ੍ਰਤੀ ਲੀਟਰ ਹੈ।


ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ `ਚ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ `ਚ 2.50 ਰੁਪਏ ਪ੍ਰਤੀ ਲੀਟਰ ਦੀ ਘੱਟ ਕਰਨ ਤੋਂ ਪਹਿਲਾਂ ਚਾਰ ਅਕਤੂਬਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਡੀਜਲ ਦੀਆਂ ਕੀਮਤਾਂ ਕ੍ਰਮਵਾਰ 75.45 ਰੁਪਏ, 77.30 ਰੁਪਏ, 80.10 ਰੁਪਏ ਅਤੇ 79.79 ਰੁਪਏ ਸੀ, ਜੋ ਉਸ ਸਮੇਂ ਡੀਜਲ ਦੀਆਂ ਕੀਮਤਾਂ ਦਾ ਰਿਕਾਰਡ ਪੱਧਰ ਸੀ। ਡੀਜਲ ਦਿੱਲੀ, ਕੋਲਕਾਤਾ ਅਤੇ ਚੇਨਈ `ਚ ਚਾਰ ਅਕਤੂਬਰ ਦੇ ਮੁਕਾਬਲੇ ਇਕ ਪੈਸਾ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।


ਪੈਟਰੋਲ ਸੋਮਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਕ੍ਰਮਵਾਰ 82.72 ਰੁਪਏ, 84.54 ਰੁਪਏ, 88.18 ਰੁਪਏ ਅਤੇ 85.99 ਰੁਪਏ ਪ੍ਰਤੀ ਲੀਟਰ ਸੀ। ਪੈਟਰੋਲ ਦੀਆਂ ਕੀਮਤਾਂ `ਚ ਕੋਈ ਵਾਧਾ ਨਹੀਂ ਦਰਜ ਕੀਤਾ ਗਿਆ।


ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਚਿੰਤਾ ਨਾਲ ਕੀਮਤਾਂ `ਚ ਤੇਜ਼ੀ ਆਈ। ਹਾਲਾਂਕਿ, ਲੰਬੀ ਸਮੇਂ `ਚ ਖਪਤ ਮੰਗ `ਚ ਕਮੀ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਨਾਲ ਕੀਮਤਾਂ `ਚ ਬਹੁਤ ਜਿ਼ਆਦਾ ਤੇਜ਼ੀ ਦੀ ਸੰਭਾਵਨਾ ਘੱਟ ਹੈ। ਬੇਂਟ ਕ੍ਰੂਡ ਆਈਸੀਈ `ਤੇ 1.13 ਫੀਸਦੀ ਦੇ ਵਾਧੇ ਨਾਲ 81.34 ਡਾਲਰ ਪ੍ਰਤੀ ਬੈਰਲ `ਤੇ ਬਣਿਆ ਹੋਇਆ ਸੀ, ਜਦੋਂਕਿ ਸੋਮਵਾਰ ਨੂੰ 81.79 `ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਮੈਦਾਨ ਤੇਲ ਦਾ ਭਾਅ 81.33 ਤੋਂ ਲੈ ਕੇ 81.66 ਡਾਲਰ ਪ੍ਰਤੀ ਬੈਰਲ ਤੱਕ ਰਿਹਾ।


ਡਬਲਿਊਟੀਆਈ ਨਿਊਯਾਰਕ ਮਾਰਕਟਾਈਲ ਐਕਸਚੇਂਜ `ਤੇ 1.09 ਫੀਸਦੀ ਦੀ ਵੜਤ ਨਾਲ 72.12 ਡਾਲਰ ਪ੍ਰਤੀ ਬੈਰਲ `ਤੇ ਬਣਿਆ ਹੋਇਆ ਸੀ। ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਤੇਲ ਦੀਆਂ ਕੀਮਤਾਂ ਸਊਦੀ ਦੇ ਇਕ ਪੱਤਰਕਾਰ ਦੇ ਲਾਪਤਾ ਹੋਣ ਨਾਲ ਉਤਪੰਨ ਭੂਰਾਜਨੀਤਿਕ ਤਣਾਅ ਦੇ ਕਾਰਨ ਵਧਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel prices rise again in Delhi petrol stable