ਅਗਲੀ ਕਹਾਣੀ

ਰੁਪੇ ਕਾਰਡ ਅਤੇ ਭੀਮ ਐਪ ਰਾਹੀਂ ਭੁਗਤਾਨ ਕਰਨ `ਤੇ ਟੈਕਸ ’ਚ 20 ਫੀਸਦੀ ਛੋਟ

ਜੀ. ਐੱਸ. ਟੀ. ਕੌਂਸਲ ਨੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਸ਼ਨੀਵਾਰ ਨੂੰ ਰੁਪੇ ਕਾਰਡ ਅਤੇ ਭੀਮ ਐਪ ਰਾਹੀਂ ਭੁਗਤਾਨ ਕਰਨ `ਤੇ ਟੈਕਸ ਚ 20 ਫੀਸਦੀ ਛੋਟ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀੈ। ਇਹ ਛੋਟ ਵੱਧ ਤੋਂ ਵੱਧ 100 ਰੁਪਏ ਹੋਵੇਗੀ ਅਤੇ ਕੈਸ਼ਬੈਕ ਰਾਹੀਂ ਦਿੱਤੀ ਜਾਏਗੀ। 

 


ਜਾਣਕਾਰੀ ਮੁਤਾਬਕ ਇਸ ਛੋਟ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਵਿਚ ਉਨ੍ਹਾਂ ਸੂਬਿਆਂ ਚ ਲਾਗੂ ਕੀਤਾ ਜਾਏਗਾ ਜੋ ਆਪਣੀ ਇੱਛਾ ਮੁਤਾਬਕ ਇੰਝ ਕਰਨਾ ਚਾਹੁਣਗੇ। ਇਹ ਬੈਠਕ ਖਾਸ ਤੌਰ `ਤੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ (ਐੱਮ.ਐੱਸ. ਐੱਮ. ਈ.)  ਦੀਆਂ ਮੁਸ਼ਕਲਾਂ `ਤੇ ਚਰਚਾ ਕਰਨ ਲਈ ਰੱਖੀ ਗਈ ਸੀ। ਐੱਮ. ਐੱਸ. ਐੱਮ.ਈ. ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਪਰ ਇਨ੍ਹਾਂ ਦੇ ਮੁੱਦਿਆਂ `ਤੇ ਮੰਤਰੀਆਂ ਦਾ ਗਠਨ ਕੀਤਾ ਗਿਆ।

 

 

ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਦੀ ਪ੍ਰਧਾਨਗੀ ਵਾਲੇ ਇਸ ਗਰੁੱਪ ਚ ਦਿੱਲੀ, ਬਿਹਾਰ, ਕੇਰਲ, ਪੰਜਾਬ ਅਤੇ ਆਸਾਮ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ। ਐੱਮ.ਐੱਸ. ਐੱਮ. ਈ. ਸੈਕਟਰ ਨਾਲ ਜੁੜੇ ਕਾਨੂੰਨੀ ਪੱਖਾਂ ਨੂੰ ਕੇਂਦਰ ਸਰਕਾਰ ਦੀ ਕਾਨੂੰਨ ਕਮੇਟੀ ਅਤੇ ਟੈਕਸ ਸਬੰਧੀ ਮਾਮਲਿਆਂ ਨੂੰ ਫਿਟਮੈੱਟ ਕਮੇਟੀ ਵੇਖੇਗੀ। ਜੀ. ਓ. ਐੱਮ. ਇਨ੍ਹਾਂ ਦੋਵਾਂ `ਤੇ ਚਰਚਾ ਕਰ ਕੇ ਰਿਪੋਰਟ ਤਿਆਰ ਕਰੇਗੀ। ਉਸਨੂੰ ਜੀ. ਐੱਸ. ਟੀ. ਕੌਂਸਲ ਅੱਗੇ ਰੱਖਿਆ ਜਾਏਗਾ। ਕੌਂਸਲ ਦੀ ਅਗਲੀ ਬੈਠਕ 28 ਅਤੇ 29 ਸਤੰਬਰ ਨੂੰ ਗੋਆ ਵਿਖੇ ਹੋਵੇਗੀ।

 

ਦੇਸ਼ ਦੇ ਲਗਭਗ 49 ਕਰੋੜ ਲੋਕਾਂ ਕੋਲ ਹਨ ਰੁਪੇ ਕਾਰਡ


2016-17 ਦੇ ਮੁਕਾਬਲੇ 2017-18 ਵਿਚ ਰੁਪੇ ਕਾਰਡ ਰਾਹੀਂ ਟਰਾਂਜ਼ੈਕਸ਼ਨ ਵਿਚ 135 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2018 ਵਿਚ 46 ਕਰੋੜ ਲੋਕਾਂ ਨੇ `ਪਾਸ` ਮਸ਼ੀਨਾਂ ਰਾਹੀਂ ਰੁਪੇ ਕਾਰਡ ਦੀ ਵਰਤੋਂ ਕੀਤੀ। 2016-17 ਵਿਚ ਇਹ ਅੰਕੜਾ 19.5 ਕਰੋੜ ਦਾ ਸੀ। ਸਰਕਾਰ  ਨੇ 30 ਦਸੰਬਰ 2016 ਨੂੰ ਭੀਮ ਐਪ ਲਾਂਚ ਕੀਤਾ ਸੀ। 1 ਜਨਵਰੀ 2018 ਤੱਕ 2.26 ਕਰੋੜ ਲੋਕਾਂ ਨੇ ਭੀਮ ਐਪ ਡਾਊਨਲੋਡ ਕੀਤਾ ਸੀ। ਦੇਸ਼ ਚ ਲਗਭਗ 49 ਕਰੋੜ ਵਿਅਕਤੀਆਂ ਕੋਲ ਰੁਪੇ ਕਾਰਡ ਹਨ।    

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:discount on tax on rupee card and Bhima app