ਦੁਨੀਆ ਦੀ ਸਭ ਤੋਂ ਵੱਡੀ ਸਿੰਗਲ ਕੰਟਰੀ ਡੀਟੀਐੱਚ ਕੰਪਨੀ ਡਿਸ਼ ਟੀਵੀ ਇੰਡੀਆ ਲਿਮਟਿਡ ਨੇ ਆਪਣੇ ਕਿਸਮ ਦਾ ਪਹਿਲਾ ਕੰਟੇਟ ਸਟ੍ਰੀਮਿੰਗ ਸੋਲਯੂਸ਼ਨ 'ਡੀ2ਐੱਚ ਮੈਜਿਕ' ਲਾਂਚ ਕੀਤੀ ਹੈ।
ਖਪਤਕਾਰ ਆਪਣੇ ਮੌਜੂਦਾ ਡੀ2ਐੱਚ ਸੈੱਟਟਾਪ ਬਾਕਸ ਉੱਤੇ ਡਿਜ਼ੀਟਲ ਵੀਡੀਓ ਸਟ੍ਰੀਮਿੰਗ ਅਤੇ ਓਟੀਟੀ ਐਪਸ ਐਕਸੈਸ ਕਰ ਸਕਦੇ ਹਨ। ਇਹ ਉਪਭੋਗਤਾਵਾਂ ਨੂੰ ਕੈਚ-ਅਪ ਟੀਵੀ ਸ਼ੋਅ, ਓਰੀਜ਼ਨਲ ਵੈਬ ਸੀਰੀਜ਼ ਅਤੇ ਪ੍ਰਸਿੱਧ ਡਿਜ਼ੀਟਲ ਪਲੇਟਫਾਰਮ ਉੱਤੇ ਉਪਲਬੱਧ ਵੀਡੀਓ ਕੰਟੇਟ ਵੇਖਣ ਦਾ ਮੌਕਾ ਪ੍ਰਦਾਨ ਕਰਵਾਏਗਾ।
ਇਸ ਦੇ ਨਾਲ ਹੀ ਓਟੀਟੀ ਸਟ੍ਰੀਮਿੰਗ ਐਪਸ ਜਿਵੇਂ ਕਿ ਜੀ5, ਵਾਚੋ, ਅਲਟਬਾਲਾਜੀ, ਹੰਗਾਮਾ ਪਲੇਅ ਨੂੰ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੇਖਿਆ ਜਾ ਸਕਦਾ ਹੈ।
ਡਿਸ਼ ਟੀਵੀ ਇੰਡੀਆ ਲਿਮਟਿਡ ਕਾਰਜਕਾਰੀ ਡਾਇਰੈਕਟਰ ਅਤੇ ਸਮੂਹ ਦੇ ਸੀਈਓ, ਅਨਿਲ ਦੁਆ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਸਾਡੇ ਖਪਤਕਾਰ ਆਪਣੇ ਟੀਵੀ ਸੈਟਾਂ 'ਤੇ ਸ਼ਾਨਦਾਰ ਢੰਗ ਨਾਲ ਇੱਕ ਹੀ ਰਿਮੋਟ ਕੰਟੋਰਲ ਦਾ ਇਸਤੇਮਾਲ ਕਰ ਲਾਈਵ ਟੀਵੀ ਦੇ ਨਾਲ ਨਾਲ ਹੀ ਇੰਟਰਨੈਟ ਅਧਾਰਤ ਕੰਟੇਟ ਵੀ ਵੇਖ ਸਕਣਗੇ।
ਇਸ ਸੇਵਾ ਦਾ ਲਾਭ ਲੈਣ ਲਈ ਖਪਤਕਾਰਾਂ ਨੂੰ D2H ਮੈਜਿਕ ਡਿਵਾਇਸ ਰਾਹੀਂ ਆਪਣੇ ਨਵੀਨਤਮ ਡੀ2ਐੱਚ ਸੈੱਟ-ਟਾਪ ਬਾਕਸ ਨੂੰ ਉਪਲਬੱਧ ਹਾਈ-ਫਾਈ ਜਾਂ ਮੋਬਾਈਲ ਹਾਟਸਪਾਟ ਨਾਲ ਜੋੜਨਾ ਹੋਵੇਗਾ। ਮੈਜਿਕ ਡਿਵਾਈਸ ਨੂੰ ਸੈਟ ਟਾਪ ਬਾਕਸ ਦੇ USB ਪੋਰਟ ਨਾਲ ਜੋੜਿਆ ਜਾ ਸਕਦਾ ਹੈ। ਡਿਵਾਇਸ ਸਾਰਿਆਂ ਲਈ ਅਤੇ ਏਕੀਕ੍ਰਿਤ ਇੰਟਰਫੇਸਾਂ ਲਈ ਇੱਕ ਰਿਮੋਟ ਕੰਟਰੋਲ ਨਾਲ ਉਪਲਬੱਧ ਹੋਵੇਗੀ। ਡੀ2ਐਚ ਮੈਜਿਕ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਉਪਲਬੱਧ ਹੋਵੇਗਾ।