ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਆਫ਼ਰ: ਸਿਰਫ਼ 899 ਰੁਪਏ `ਚ ਕਰੋ ਹਵਾਈ ਯਾਤਰਾ

ਦੀਵਾਲੀ ਆਫ਼ਰ: ਸਿਰਫ਼ 899 ਰੁਪਏ `ਚ ਕਰੋ ਹਵਾਈ ਯਾਤਰਾ

ਜੇ ਤੁਸੀਂ ਘੱਟ ਖ਼ਰਚੇ `ਚ ਹਵਾਈ ਯਾਤਰਾ ਦਾ ਆਨੰਦ ਮਾਣਨ ਦੀ ਉਡੀਕ `ਚ ਹੋ, ਤਾਂ ਇੰਡੀਗੋ ਏਅਰਲਾਈਨ ਦੀ ਇਹ ਦੀਵਾਲੀ ਪੇਸ਼ਕਸ਼ (ਆਫ਼ਰ) ਤੁਹਾਡੇ ਲਈ ਹੈ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਘਰੇਲੂ ਉਡਾਣਾਂ ਲਈ ਸਿਰਫ਼ 899 ਰੁਪਏ ਦੀ ਟਿਕਟ ਦੇਣ ਦੀ ਪੇਸ਼ਕਸ਼ ਰੱਖੀ ਹੈ। ਜਦ ਕਿ ਕੌਮਾਂਤਰੀ ਉਡਾਣ ਲਈ ਮਿਲਣ ਵਾਲੀ ਟਿਕਟ ਦਾ ਕਿਰਾਇਆ 3999 ਰੁਪਏਤੋਂ ਸ਼ੁਰੂ ਹੋਵੇਗਾ।


‘ਹਿੰਦੁਸਤਾਨ ਟਾਈਮਜ਼` ਦੇ ਹੀ ਸਹਿਯੋਗੀ ‘ਲਾਈਵ ਮਿੰਟ` ਮੁਤਾਬਕ ਇੰਡੀਗੋ ਦੀ ਇਹ ਪੇਸ਼ਕਸ਼ 24 ਅਕਤੂਬਰ, 2018 ਤੋਂ 26 ਅਕਤੂਬਰ 2018 ਤੱਕ ਦੀ ਬੁਕਿੰਗ ਲਈ ਹੈ। ਇਸ ਦੌਰਾਨ ਬੁੱਕ ਕੀਤੀ ਗਈ ਟਿਕਟ ਰਾਹੀਂ 8 ਨਵੰਬਰ 2018 ਤੋਂ 15 ਅਪ੍ਰੈਲ, 2019 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਕੰਪਨੀ ਨੇ ਦੱਸਿਆ ਕਿ ਇਹ ਆਫ਼ਰ ਟਿਕਟ ਕਿਸੇ ਵੀ ਮਾਧਿਅਮ ਰਾਹੀਂ ਬੁੱਕ ਕਰਵਾਏ ਜਾ ਸਕਦੇ ਹਨ। ਭਾਵੇਂ ਹਾਲੇ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਦੀਵਾਲੀ ਆਫ਼ਰ ਅਧੀਨ ਬੁੱਕ ਹੋਣ ਵਾਲੀਆਂ ਸੀਟਾਂ ਦੀ ਗਿਣਤੀ ਕਿੰਨੀ ਹੋਵੇਗੀ।


ਇਸ ਆਫ਼ਰ ਲਈ ਇਹ ਸੀਮਤ ਸੀਟਾਂ ਦੀ ਬੁਕਿੰਗ ਵਿੱਚ ਛੋਟ ਮਿਲੇਗੀ, ਜੋ ਦਿਨਾਂ ਦੇ ਬੁਕਿੰਗ ਆਫ਼ਰ ਮਿਆਦ ਲਈ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diwali offer Air travel only for Rs 899