ਰਿਲਾਇੰਸ ਜਿਓ ਨੇ ਤਿਉਹਾਰਾਂ ਸੀਜਨ ਦੇ ਮੱਦੇਨਜ਼ਰ ਮੰਗਲਵਾਰ ਨੂੰ ਆਪਣੇ 4 ਜੀ ਜਿਓ ਫ਼ੋਨ ਦੀ ਕੀਮਤ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਕਟੌਤੀ ਕੀਤੀ। ਹੁਣ ਇਹ ਫ਼ੋਨ 699 ਰੁਪਏ ਵਿੱਚ ਮਿਲੇਗਾ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਜੀਓ ਫ਼ੋਨ ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ 70 ਮਿਲੀਅਨ 2 ਜੀ ਉਪਭੋਗਤਾ ਇਸ ਨਾਲ ਜੁੜੇ ਹੋਏ ਹਨ। ਹੁਣ ਅਜਿਹੇ 35 ਕਰੋੜ ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਜੀਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਸੀਜ਼ਨ ਦੌਰਾਨ, ਜੀਓ ਫ਼ੋਨ 699 ਰੁਪਏ ਦੀ ਖ਼ਾਸ ਕੀਮਤ ‘ਤੇ ਉਪਲੱਬਧ ਹੋਏਗਾ, ਜਦੋਂ ਕਿ ਇਸ ਦੀ ਮੌਜੂਦਾ ਕੀਮਤ 1500 ਰੁਪਏ ਹੈ। ਇਸ ਲਈ ਗਾਹਕ 800 ਰੁਪਏ ਦੀ ਬੱਚਤ ਕਰਨਗੇ, ਬਿਨਾਂ ਕਿਸੇ ਦੇ ਖ਼ਾਸ ਸ਼ਰਤ - ਜਿਵੇਂ ਕਿ ਆਪਣੇ ਪੁਰਾਣੇ ਫ਼ੋਨ ਦੀ ਅਦਲਾ-ਬਦਲੀ ਕਰਨ ਦੇ। ਫ਼ੋਨ ਦੀ ਕੀਮਤ ਘਟਾਉਣ ਤੋਂ ਇਲਾਵਾ, ਜੀਓ ਨੇ ਪਹਿਲੇ ਸੱਤ ਰੀਚਾਰਜਾਂ ਲਈ 99 ਰੁਪਏ ਦੇ ਵਾਧੂ ਡੇਟਾ ਦਾ ਐਲਾਨ ਕੀਤਾ ਹੈ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ, “ਜੀਓ ਇਹ ਸੁਨਿਸ਼ਚਿਤ ਕਰੇਗਾ ਕਿ ਕੋਈ ਵੀ ਭਾਰਤੀ ਕਿਫਾਇਤੀ ਇੰਟਰਨੈੱਟ ਅਤੇ ਡਿਜ਼ੀਟਲ ਕ੍ਰਾਂਤੀ ਦੇ ਲਾਭਾਂ ਤੋਂ ਵਾਂਝਾ ਨਹੀਂ ਰਹੇਗਾ। ਅਸੀਂ ਹਰ ਨਵੇਂ ਵਿਅਕਤੀ ਉੱਤੇ 'ਜੀਓਫੋਨ ਦੀਵਾਲੀ ਗਿਫਟ ਆਫਰ' ਰਾਹੀਂ 1500 ਰੁਪਏ ਦਾ ਨਿਵੇਸ਼ ਕਰ ਰਿਹਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜ਼ੀਟਲ ਇੰਡੀਆ ਮਿਸ਼ਨ ਦੀ ਸਫ਼ਲਤਾ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।