ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਮੌਕੇ ਦੇਸ਼ ਭਰ `ਚ ਹੋਇਆ 30000 ਕਰੋੜ ਦਾ ਕਾਰੋਬਾਰ

ਦੀਵਾਲੀ ਮੌਕੇ ਦੇਸ਼ ਭਰ `ਚ ਹੋਇਆ 30000 ਕਰੋੜ ਦਾ ਕਾਰੋਬਾਰ

ਇਸ ਸਾਲ ਦੀਵਾਲੀ `ਤੇ ਬਾਜ਼ਾਰਾਂ `ਚ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜਿ਼ਆਦਾ ਰੌਣਕ ਰਹੀ ਅਤੇ ਕਾਰੋਬਾਰ ਤੇਜ਼ ਉਛਾਲ ਨਾਲ ਕਰੀਬ 30 ਹਜ਼ਾਰ ਕਰੋੜ ਰੁਪਏ ਪਹੁੰਚ ਗਿਆ। ਇਸ `ਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 15 ਫੀਸਦੀ ਦਾ ਉਛਾਲ ਆਇਆ ਹੈ। ਹਾਲਾਂਕਿ ਆਨਲਾਈਨ ਬਾਜ਼ਾਰ ਦੇ ਵਧਦੇ ਦਾਇਰੇ ਕਾਰਨ ਕਾਰੋਬਾਰੀਆਂ ਨੂੰ ਉਮੀਦ ਮੁਤਾਬਕ ਮੁਨਾਫਾ ਨਹੀਂ ਹੋ ਸਕਿਆ।

 

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ (ਕੈਟ) ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਦਿਵਾਲੀ ਦੇ ਤਿਉਹਾਰੀ ਮੌਸਮ `ਚ ਦੇਸ਼ ਭਰ ਦੇ ਬਾਜ਼ਾਰਾਂ `ਚ ਰੌਣਕ ਅਤੇ ਵਪਾਰ ਵੀ ਚੰਗਾ ਹੋਇਆ ਹੈ। ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਪਾਰ `ਚ ਲਗਭਗ 15 ਫੀਸਦੀ ਦਾ ਵਾਧਾ ਹੋਇਆ ਹੈ। ਇਕ ਅਨੁਮਾਨ ਮੁਤਾਬਕ, ਇਸ ਦਿਵਾਲੀ ਕਰੀਬ 30 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੋਇਆ ਜੋ ਪਿਛਲੇ ਸਾਲ ਲਗਭਗ 25 ਹਜ਼ਾਰ ਕਰੋੜ ਰੁਪਏ ਸੀ। ਇਕੱਲੇ ਦਿੱਲੀ `ਚ ਇਸ ਵਾਰ ਲਗਭਗ 5 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੋਇਆ ਹੈ।


ਇਨ੍ਹਾਂ ਉਤਪਾਦਾਂ ਦੀ ਜਿ਼ਆਦਾ ਹੋਈ ਵਿਕਰੀ


ਦੀਵਾਲੀ `ਤੇ ਸਭ ਤੋਂ ਜਿ਼ਆਦਾ ਵਿਕਰੀ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਜਿਵੇਂ ਇਲੈਕਟ੍ਰਾਨਿਕ, ਬਿਜਲੀ ਦਾ ਸਾਮਾਨ, ਸਜਾਵਟੀ ਸਾਮਾਨ, ਗਿਫਟ ਆਈਟਮ, ਡਰਾਈ ਫਰੂਟ, ਬਿਸਕੁੱਟ, ਰੇਡੀਮੇਡ ਗਾਰਮੈਟਸ, ਕੰਪਿਊਟਰ ਤੇ ਕੰਪਿਊਟਰ ਦੇ ਸਾਮਾਨ, ਪੇਂਟ, ਹਾਰਡਵੇਅਰ, ਖਾਣ ਦੀਆਂ ਵਸਤੂਆਂ, ਮਿਠਾਈ ਤੇ ਨਮਕੀਨ, ਕੇਕ ਚਾਕਲੇਟ, ਰਸੋਈ ਦੇ ਸਮਾਨਾਂ ਦੀ ਹੋਈ।

 

ਚਾਰ ਸਾਲ ਦਾ ਸੋਕਾ ਖਤਮ


ਕੈਟ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਦੀਵਾਲੀ `ਤੇ ਵਪਾਰੀ ਮੰਡੀ ਦਾ ਮਾਹੌਲ ਝੱਲ ਰਹੇ ਸਨ, ਪ੍ਰੰਤੂ ਇਸ ਵਾਰ ਦੇਸ਼ ਭਰ `ਚ ਵਪਾਰੀਆਂ ਨੇ ਚੰਗਾ ਕਾਰੋਬਾਰ ਕੀਤਾ ਹੈ। ਉਮੀਦ ਹੈ ਕਿ ਨਵਰਾਤਿਆਂ ਤੋਂ ਸ਼ੁਰੂ ਹੋਇਆ ਤਿਉਹਾਰੀ ਸੀਜਨ ਜੋ ਅਗਲੇ ਸਾਲ ਮਾਰਚ ਤੱਕ ਰਹੇਗਾ ਅਤੇ ਉਸਦੇ ਅੱਗੇ ਵੀ ਵਪਾਰੀਆਂ ਨੂੰ ਵਧੀਆ ਕਾਰੋਬਾਰ ਦੀ ਉਮੀਦ ਹੈ।

 

ਈ-ਕਾਮਰਸ ਤੋਂ ਨੁਕਸਾਨ
ਕੈਟ ਜਨਰਲ ਸਕੱਤਰ ਨੇ ਕਿਹਾ ਕਿ ਈ-ਕਾਮਰਸ ਵਪਾਰ ਦੇਸ਼ `ਚ ਬਿਨਾਂ ਕਿਸੇ ਸਰਕਾਰੀ ਲਗਾਮ ਦੇ ਚਲ ਰਿਹਾ ਹੈ। ਜਿਸ ਕਾਰਨ ਵਪਾਰੀਆਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਨ੍ਹਾਂ ਕੰਪਨੀਆਂ ਮਨਮਾਨੇ ਰਵੱਈਆ ਕਾਰਨ ਵਪਾਰੀਆਂ ਨੂੰ ਲਾਭ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੂੰ ਹਰ ਵਾਰ ਨੁਕਸਾਨ ਝੱਲਣਾ ਪੈ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diwali sales spike 15 per cent to Rs 30000 crore