ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਟਸਐਪ 'ਤੇ ਲੈ ਸਕਦੇ ਹੋ ਬੈਂਕ ਅਕਾਊਂਟ-ਡੈਬਿਟ-ਕ੍ਰੈਡਿਟ ਕਾਰਡ ਦੀ ਜਾਣਕਾਰੀ

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਵਟਸਐਪ ਦੀ ਜ਼ਿਆਦਾਤਰ ਇਸਤੇਮਾਲ ਫ਼ੋਟੋ, ਵੀਡੀਓ ਜਾਂ ਸੰਦੇਸ਼ ਭੇਜਣ ਲਈ ਕਰਦੇ ਹਨ। ਪਰ, ਹੁਣ ਤੁਸੀਂ ਵਟਸਐਪ ਦੀ ਵਰਤੋਂ ਨਾਲ ਵੱਖ-ਵੱਖ ਬੈਂਕਿੰਗ ਸੇਵਾਵਾਂ ਦਾ ਮੁਫ਼ਤ ਲਾਭ ਵੀ ਲੈ ਸਕਦੇ ਹੋ। 

 

ਕੋਟਕ ਮਹਿੰਦਰਾ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਸਮੇਤ ਕਈ ਬੈਂਕਾਂ ਨੇ ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਹੋਰ ਬੈਂਕ ਵੀ ਇਹ ਸੇਵਾ ਸ਼ੁਰੂ ਕਰ ਦੇਣਗੇ। ਆਓ ਜਾਣਦੇ ਹਾਂ ਇਸ ਸੇਵਾ ਦਾ ਲਾਭ ਕਿਵੇਂ ਲੈਣਾ ਹੈ।


 

ਮੋਬਾਈਲ ਚੋਰੀ ਹੋਣ ਦਾ ਖ਼ਤਰਾ ਨਹੀਂ
ਮੋਬਾਈਲ ਗੁੰਮ ਜਾਣ ਜਾਂ ਚੋਰੀ ਹੋਣ ਉੱਤੇ ਵੀ ਡਰਨ ਦੀ ਲੋੜ ਨਹੀਂ ਹੈ। ਤੁਸੀਂ ਬੈਂਕ ਨੂੰ ਈਮੇਲ ਭੇਜ ਕੇ ਵਟਸਐਪ ਬੈਂਕਿੰਗ ਨੂੰ ਰੋਕ ਸਕਦੇ ਹੋ। ਵਟਸਐਪ ਬੈਂਕਿੰਗ ਸੁਰੱਖਿਅਤ ਹੈ ਕਿਉਂਕਿ ਖਾਤੇ ਦਾ ਵੇਰਵਾ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ।

 

ਕੋਈ ਚਾਰਜ ਨਹੀਂ
ਵਟਸਐਪ ਬੈਂਕਿੰਗ ਸੇਵਾ ਮੁਹੱਈਆ ਕਰਵਾਉਣ ਲਈ ਬੈਂਕ ਕੋਈ ਫ਼ੀਸ ਨਹੀਂ ਲੈਂਦੇ। ਇਹ ਸੇਵਾ ਆਪਣੇ ਗਾਹਕਾਂ ਨੂੰ ਅਸਲ ਸਮੇਂ ਵਿੱਚ ਪ੍ਰੇਸ਼ਾਨੀਆਂ ਦੇ ਹੱਲ ਲਈ ਸ਼ੁਰੂ ਕੀਤੀ ਗਈ ਹੈ। ਬੈਂਕ ਆਪਣੇ ਗਾਹਕਾਂ ਅਤੇ ਨਵੇਂ ਗਾਹਕਾਂ ਨੂੰ ਵੀ ਇਹ ਸੇਵਾ ਪ੍ਰਦਾਨ ਕਰ ਰਹੇ ਹਨ। ਬੈਂਕ ਦੇ ਇਸ ਪਿੱਛੇ ਉਦੇਸ਼ ਬੈਂਕਿੰਗ ਸੇਵਾ ਨੂੰ ਅਸਾਨ ਉਪਲਬੱਧਤਾ ਪ੍ਰਦਾਨ ਕਰਨਾ ਹੈ।

 

ਇਸ ਤਰ੍ਹਾਂ ਤੁਹਾਨੂੰ ਮਿਲੇਗੀ ਜਾਣਕਾਰੀ 

ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ 'ਤੇ ਬਕਾਇਆ ਰਕਮ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਆਪਣੇ ਕ੍ਰੈਡਿਟ ਕਾਰਡ ਦੇ ਪਿਛਲੇ ਚਾਰ ਅੰਕਾਂ ਤੋਂ ਬਾਅਦ ਕ੍ਰੈਡਿਟ ਕਾਰਡ ਬੈਲੰਸ ਲਿਖੋ ਅਤੇ ਬੈਂਕ ਨੂੰ ਵਾਟਸਐਪ ਕਰ ਦਿਓ। ਇਸੇ ਤਰ੍ਹਾਂ, ਜੇ ਤੁਸੀਂ ਐਫਡੀ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ ਮੇਰੀ ਐੱਫਡੀ ਦਾ ਵੇਰਵਾ ਦਿਖਾਓ ਲਿਖ ਕੇ ਭੇਜ ਸਕਦੇ ਹੋ। ਬੈਂਕ ਵਟਸਐਪ 'ਤੇ ਜਾਣਕਾਰੀ ਦੇਵੇਗਾ।

 

ਸੇਵਾ ਸ਼ੁਰੂ ਕਰਨ ਲਈ ਮਿਸਡ ਕਾਲ ਦੇਣਾ ਹੋਵੇਗਾ

ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦਾ ਲਾਭ ਲੈਣ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਬੈਂਕ ਜੇ ਨੰਬਰ 'ਤੇ ਮਿਸਡ ਕਾਲ ਦੇਣਾ ਹੋਵੇਗਾ। ਇਹ ਨੰਬਰ ਇਕ ਫ਼ੋਨ ਬੈਂਕਿੰਗ ਨੰਬਰ ਤੋਂ ਵੱਖਰਾ ਹੁੰਦਾ ਹੈ।  ਤੁਹਾਡੇ ਵੱਲੋਂ ਮਿਸਡ ਕਾਲ ਦੇਣ ਦਾ ਮਤਲਬ ਹੈ ਕਿ ਤੁਸੀਂ ਬੈਂਕ ਨੂੰ ਵਟਸਐਪ ਬੈਂਕਿੰਗ ਸੇਵਾ ਸ਼ੁਰੂ ਕਰਨ ਦੀ ਆਗਿਆ ਦੇ ਰਹੇ ਹੋ।


ਇਸ ਤੋਂ ਬਾਅਦ ਤੁਹਾਡੇ WhatsApp ਮੋਬਾਇਲ ਨੰਬਰ 'ਤੇ ਸੇਵਾ ਸ਼ੁਰੂ ਕਰਨ ਦਾ ਮੈਸੇਜ ਆਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਵਟਸਐਪ ਰਾਹੀਂ ਡੈਬਿਟ-ਕ੍ਰੈਡਿਟ ਕਾਰਡ, ਫਿਕਸਡ ਡਿਪਾਜ਼ਿਟ (ਐਫ ਡੀ), ਨਵਾਂ ਲੋਨ, ਸਟੇਟਮੈਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਬੈਂਕ ਤੁਹਾਡੇ ਦੁਆਰਾ ਮੰਗੀ ਗਈ ਜਾਣਕਾਰੀ ਤੁਰੰਤ ਪ੍ਰਦਾਨ ਕਰੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Do banking related work on whatsapp