ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਦੇਸ਼ਾਂ ਵਿੱਚ ਬੰਦ ਹੋਣ ਲੱਗਾ ਡੌਮੀਨੋਜ਼ ਪੀਜ਼ਾ

ਚਾਰ ਦੇਸ਼ਾਂ ਵਿੱਚ ਬੰਦ ਹੋਣ ਲੱਗਾ ਡੌਮੀਨੋਜ਼ ਪੀਜ਼ਾ

ਆਰਥਿਕ ਮੰਦੀ ਦੀ ਮਾਰ ਹੁਣ ਤੁਹਾਡੀ ਮਨਪਸੰਦ ਖ਼ੁਰਾਕ ਸਮੱਗਰੀ ਡੌਮੀਨੋਜ਼ ਪੀਜ਼ਾ ਉੱਤੇ ਵੀ ਪੈ ਗਈ ਹੈ। ਇੰਗਲੈਂਡ ਦੀ ਇਹ ਕੰਪਨੀ ਘਾਟੇ ਕਾਰਨ ਚਾਰ ਦੇਸ਼ਾਂ ਸਵਿਟਜ਼ਰਲੈਂਡ, ਆਈਸਲੈਂਡ, ਨਾਰਵੇ ਤੇ ਸਵੀਡਨ ਵਿੱਚ ਆਪਣਾ ਕਾਰੋਬਾਰ ਬੰਦ ਕਰਨ ਦਾ ਮਨ ਬਣਾ ਚੁੱਕੀ ਹੈ।

 

 

ਇੰਗਲੈਂਡ ਦੀ ਸਭ ਤੋਂ ਵੱਡੀ ਪੀਜ਼ਾ ਡਿਲੀਵਰੀ ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਨੁਕਸਾਨ ਕਾਰਨ ਚਾਰ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਸਮੇਟਣ ਵਿੱਚ ਲੱਗੀ ਹੋਈ ਹੈ। ਡੌਮਿਨੋਜ਼ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਝਟਕਾ ਲੱਗ ਸਕਦਾ ਹੈ; ਜਿਨ੍ਹਾਂ ਨੂੰ ਪੀਜ਼ਾ ਬਹੁਤ ਪਸੰਦ ਹੈ।

 

 

ਰਾਇਟਰਜ਼ ਮੁਤਾਬਕ ਇਸ ਫ਼ੈਸਲੇ ਨੂੰ ਲੈ ਕੇ ਡੌਮੀਨੋਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਲਡ ਨੇ ਕਿਹਾ ਕਿ ਅਸੀਂ ਇਸ ਨਤੀਜੇ ਉੱਤੇ ਪੁੱਜੇ ਹਾਂ ਕਿ ਜਿਹੜੇ ਦੇਸ਼ਾਂ ਵਿੱਚ ਅਸੀਂ ਘਾਟੇ ਵਿੱਚ ਜਾ ਰਹੇ ਹਾਂ, ਉੱਥੋਂ ਦੇ ਦਿਲ–ਖਿੱਚਵੇਂ ਬਾਜ਼ਾਰਾਂ ਦੀ ਨੁਮਾਇੰਦਗੀ ਅਸੀਂ ਕਰ ਨਹੀ਼ ਸਕ ਰਹੇ ਹਾਂ। ਅਸੀਂ ਉੱਥੇ ਇਸ ਕਾਰੋਬਾਰ ਦੇ ਵਧੀਆ ਮਾਲਕ ਨਹੀਂ ਹਾਂ।

 

 

ਡੌਮਿਨੋਜ਼ ਨੂੰ ਸਵਿਟਜ਼ਰਲੈਂਡ, ਆਈਸਲੈਂਡ, ਨਾਰਵੇ ਤੇ ਸਵੀਡਨ ਜਿਹੇ ਦੇਸ਼ਾਂ ਵਿੱਚ ਵੱਡੇ ਘਾਟੇ ਪੈ ਰਹੇ ਹਨ; ਇਸੇ ਲਈ ਉੱਥੇ ਹੁਣ ਕਾਰੋਬਾਰ ਬੰਦ ਕੀਤੇ ਜਾ ਰਹੇ ਹਨ।

 

 

ਇੰਗਲੈਂਡ ਦੀ ਇਹ ਕੰਪਨੀ ਮੂਲ ਰੂਪ ਵਿੱਚ ਅਮਰੀਕਾ ਸਥਿਤ ਡੌਮਿਨੋਜ਼ ਪੀਜ਼ਾ ਇਨਕ. ਦੀ ਫ਼੍ਰੈਂਚਾਈਜ਼ੀ ਕੰਪਨੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dominos Pizza going to close in four countries