ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਤੀ ਚੁਸਤੀ ਨਾ ਵਿਖਾਓ, ਨਹੀਂ ਤਾਂ... ਸੁਪਰੀਮ ਕੋਰਟ ਨੇ ਆਮਰਪਾਲੀ ਨੂੰ ਦਿੱਤੀ ਇਹ ਚੇਤਾਵਨੀ

ਨਵੀਂ ਦਿੱਲੀ ਲਾਗੇ ਨੌਇਡਾ ਦੇ ਸੇਕਟਰ 76 `ਚ ਆਮਰਪਾਲੀ ਦੀ ਸਿਲੀਕੌਨ ਸਿਟੀ

ਸੁਪਰੀਮ ਕੋਰਟ ਨੇ ‘ਆਮਰਪਾਲੀ ਗਰੁੱਪ` ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਅਦਾਲਤ ਨਾਲ ਜਿ਼ਆਦਾ ਚੁਸਤ ਬਣਨ ਦੀ ਲੋੜ ਨਹੀਂ ਹੈ, ਨਹੀਂ ਤਾਂ ਤੁਹਾਨੂੰ ਵੀ ਬੇਘਰ ਕਰ ਦਿੱਤਾ ਜਾਵੇਗਾ। ਰੀਅਲ ਐਸਟੇਟ ਕੰਪਨੀ ਆਮਰਪਾਲੀ `ਤੇ ਦੋਸ਼ ਹੈ ਕਿ ਉਹ ਆਪਣੇ ਪ੍ਰਾਜੈਕਟ ਨੇਪਰੇ ਚਾੜ੍ਹਨ `ਚ ਦੇਰੀ ਲਾਉਂਦੀ ਹੈ ਤੇ ਘਰ ਖ਼ਰੀਦਣ ਵਾਲਿਆਂ ਦੀ ਦਿਲਚਸਪੀ ਖ਼ਤਮ ਹੋ ਜਾਂਦੀ ਹੈ।


ਜਸਟਿਸ ਅਰੁਣ ਮਿਸ਼ਰਾ ਤੇ ਯੂਯੂ ਲਲਿਤ ਦੇ ਬੈਂਚ ਨੇ ਕਿਹਾ ਕਿ ਬਾਕੀ ਅਧੂਰੇ ਰਹਿੰਦੇ ਰੀਅਲ ਐਸਟੇਟ ਪ੍ਰੋਜੈਕਟਾਂ ਦੀ ਉਸਾਰੀ ਪੂਰੇ ਕਰਨ ਲਈ ਫ਼ਰਮ ਦੀ ਇਕੱਲੀ-ਇਕੱਲੀ ਜਾਇਦਾਦ ਵੇਚ ਦਿੱਤੀ ਜਾਵੇਗੀ।


ਬੈਂਚ ਨੇ ਗਰੁੱਪ ਨੂੰ ਕਿਹਾ ਕਿ ਕੰਪਨੀ ਦੇ ਸਾਰੇ ਮੈਨੇਜਿੰਗ ਡਾਇਰੈਕਟਰਾਂ ਤੇ ਡਾਇਰੈਕਟਰਾਂ ਦੀਆਂ ਸਾਰੀਆਂ ਚੱਲ ਤੇ ਅਚੱਲ ਜਾਇਦਾਦਾਂ ਦੀ ਇੱਕ ਮੁਲਾਂਕਣ ਰਿਪੋਰਟ 15 ਦਿਨਾਂ ਅੰਦਰ ਪੇਸ਼ ਕੀਤੀ ਜਾਵੇ।


ਸੁਪਰੀਮ ਕੋਰਟ ਨੇ ਆਮਰਪਾਲੀ ਗਰੁੱਪ ਦੇ ਮੌਜੂਦਾ ਤੇ ਸਾਲ 2008 ਦੇ ਬਾਅਦ ਤੋਂ ਇਸ ਗਰੁੱਪ ਨੂੰ ਛੱਡ ਕੇ ਗਏ ਸਾਰੇ ਡਾਇਰੈਕਟਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ।


ਦੇਸ਼ ਦੀ ਸਰਬਉੱਚ ਅਦਾਲਤ ਨੇ ਪਹਿਲਾਂ ਇਸ ਸਮੂਹ `ਤੇ ‘ਅਦਾਲਤ ਨਾਲ ਧੋਖਾਧੜੀ ਕਰਨ ਤੇ ਗਲ਼ਤ ਕਿਸਮ ਦੀਆਂ ਖੇਡਾਂ ਖੇਡਣ` ਦੇ ਦੋਸ਼ ਵੀ ਲਾਏ ਸਨ ਅਤੇ ਇਸ ਦੀਆਂ 40 ਫ਼ਰਮਾਂ ਦੇ ਸਾਰੇ ਡਾਇਰੈਕਟਰਾਂ ਦੇ ਬੈਂ ਖਾਤੇ ਫ਼੍ਰੀਜ਼ ਕਰਨ ਦੇ ਹੁਕਮ ਜਾਰੀ ਕੀਤੇ ਸਨ।


ਉਸ ਤੋਂ ਵੀ ਪਹਿਲਾਂ ਆਮਰਪਾਲੀ ਗਰੁੱਪ ਨੇ ਆਪਣੇ ਇੱਕ ਹਲਫ਼ੀਆ ਬਿਆਨ ਰਾਹੀਂ ਅਦਾਲਤ ਨੂੰ ਦੱਸਿਆ ਸੀ ਕਿ ਉਹ 42,000 ਘਰ-ਖ਼ਰੀਦਦਾਰਾਂ ਨੂੰ ਸਮੇਂ ਸਿਰ ਉਨ੍ਹਾਂ ਦੇ ਘਰਾਂ ਦਾ ਕਬਜ਼ਾ ਦੇਣ ਦੀ ਹਾਲਤ `ਚ ਨਹੀਂ ਹੈ ਤੇ ਇਹ ਕੰਮ ਸਮਾਂ-ਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dont be smart supreme court warns Amrapali Group